ਸ਼ੇਅਰ ਬਾਜ਼ਾਰ : ਸੈਂਸੈਕਸ ''ਚ 145 ਅੰਕਾਂ ਦੀ ਮਜ਼ਬੂਤੀ ਤੇ ਨਿਫਟੀ 18,125 ਦੇ ਪੱਧਰ ''ਤੇ ਹੋਇਆ ਬੰਦ

10/25/2021 4:20:37 PM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਜ਼ਿਆਦਾਤਰ ਸਮੇਂ ਲਈ ਘਰੇਲੂ ਬਾਜ਼ਾਰ ਵਿੱਚ ਮਜ਼ਬੂਤ ​​ਮਾਹੌਲ ਰਿਹਾ। ਘਰੇਲੂ ਸ਼ੇਅਰ ਬਾਜ਼ਾਰ 'ਚ ਚਾਰ ਦਿਨਾਂ ਦੀ ਗਿਰਾਵਟ ਹਫਤੇ ਦੇ ਪਹਿਲੇ ਦਿਨ ਖਤਮ ਹੋਈ। ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਸੋਮਵਾਰ ਨੂੰ ਤੇਜ਼ੀ ਨਾਲ ਉਤਰਾਅ -ਚੜ੍ਹਾਅ ਦੇ ਵਿਚਕਾਰ ਹਰੇ ਵਿੱਚ ਬੰਦ ਹੋਏ। ਛੋਟੇ ਅਤੇ ਦਰਮਿਆਨੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ, ਜਿਸ ਨਾਲ ਨਿਫਟੀ ਦੇ ਸਮਾਲ ਕੈਪ ਅਤੇ ਮਿਡ ਕੈਪ ਇੰਡੈਕਸ 'ਚ ਭਾਰੀ ਗਿਰਾਵਟ ਆਈ।

ਅੱਜ ਕਾਰੋਬਾਰ ਦੇ ਅੰਤ 'ਤੇ, 30 ਸ਼ੇਅਰਾਂ ਵਾਲਾ ਸੈਂਸੈਕਸ 145.43 ਅੰਕ ਭਾਵ 0.24%ਦੇ ਵਾਧੇ ਨਾਲ 60,967 ਅੰਕਾਂ 'ਤੇ ਰਿਹਾ। 50 ਸ਼ੇਅਰਾਂ ਵਾਲੇ ਨਿਫਟੀ ਨੇ ਵੀ ਅੱਜ ਕੁਝ ਮਜ਼ਬੂਤੀ ਦਿਖਾਈ ਅਤੇ 10.50 ਅੰਕ ਭਾਵ  0.06% ਦੇ ਵਾਧੇ ਨਾਲ 18,125 ਅੰਕਾਂ 'ਤੇ ਬੰਦ ਹੋਇਆ। ਨਿਫਟੀ ਮਿਡ ਕੈਪ 1.70% ਫਿਸਲਿਆ ਹੈ ਜਦੋਂ ਕਿ ਸਮਾਲ ਕੈਪ ਇੰਡੈਕਸ 2.34% ਘਟਿਆ ਹੈ।

ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਸ਼ੇਅਰਾਂ ਨੇ ਬਾਜ਼ਾਰ ਨੂੰ ਵੱਡਾ ਸਮਰਥਨ ਦਿੱਤਾ ਪਰ ਵਪਾਰ ਦੀ ਸ਼ੁਰੂਆਤ ਤੇ ਐਨਐਸਈ ਦਾ ਰੀਅਲਟੀ ਇੰਡੈਕਸ ਲਗਭਗ 5% ਘੱਟ ਗਿਆ ਸੀ। ਇਸ ਤੋਂ ਇਲਾਵਾ ਆਈਟੀ ਅਤੇ ਫਾਰਮਾ ਦੇ ਸ਼ੇਅਰਾਂ 'ਚ ਜ਼ੋਰਦਾਰ ਵਿਕਰੀ ਰਹੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur