ਸ਼ੇਅਰ ਬਾਜ਼ਾਰ : ਸੈਂਸੈਕਸ 'ਚ 438 ਅੰਕਾਂ ਦੀ ਮਜ਼ਬੂਤੀ ਤੇ ਨਿਫਟੀ ਫਿਰ 15400 ਦੇ ਪਾਰ ਖੁੱਲ੍ਹਿਆ

06/21/2022 11:14:06 AM

ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਇਕ ਵਾਰ ਫਿਰ ਮਜ਼ਬੂਤੀ ਨਾਲ ਖੁੱਲ੍ਹਿਆ। ਪ੍ਰਮੁੱਖ BSE ਸੈਂਸੈਕਸ ਅਤੇ NSE ਨਿਫਟੀ ਨੇ ਦੂਜੇ ਏਸ਼ੀਆਈ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਦੇ ਬਾਅਦ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਲਾਭ ਦਾ ਰੁਝਾਨ ਦੇਖਿਆ। ਇਸ ਦੌਰਾਨ ਸੈਂਸੈਕਸ 438.48 ਅੰਕਾਂ ਦੇ ਵਾਧੇ ਨਾਲ 52,036.32 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 139.35 ਅੰਕ ਚੜ੍ਹ ਕੇ 15,489.50 'ਤੇ ਕਾਰੋਬਾਰ ਕਰ ਰਿਹਾ ਸੀ। ਟਾਈਟਨ, ਡਾ. ਰੈੱਡੀਜ਼, ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ ਅਤੇ ਐਨਟੀਪੀਸੀ ਸੈਂਸੈਕਸ 'ਚ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਕੋਟਕ ਮਹਿੰਦਰਾ ਬੈਂਕ ਅਤੇ ਭਾਰਤੀ ਏਅਰਟੈੱਲ ਨੇ ਗਿਰਾਵਟ ਦਰਜ ਕੀਤੀ ਹੈ। ਦੂਜੇ ਏਸ਼ੀਆਈ ਬਾਜ਼ਾਰਾਂ ਵਿੱਚ, ਹਾਂਗਕਾਂਗ, ਸ਼ੰਘਾਈ, ਟੋਕੀਓ ਅਤੇ ਸਿਓਲ ਮੱਧ ਸੈਸ਼ਨ ਦੇ ਸੌਦਿਆਂ ਵਿੱਚ ਹਰੇ ਨਿਸ਼ਾਨ ਵਿੱਚ ਸਨ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸੂਚਕਾਂਕ ਬ੍ਰੈਂਟ ਕਰੂਡ 0.96 ਫੀਸਦੀ ਵਧ ਕੇ 115.20 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। 

ਟਾਪ ਗੇਨਰਜ਼

ਡਾ. ਰੈੱਡੀ, ਟਾਈਟਨ,ਐੱਨਟੀਪੀਸੀ,ਟਾਟਾ ਸਟੀਲ, ਟਾਟਾ ਮੋਟਰਜ਼, ਓ.ਐੱਨ.ਜੀ.ਸੀ., ਹਿੰਡਾਲਕੋ ,

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਹਿੰਦੁਸਤਾਨ ਯੂਨੀਲੀਵਰ

Harinder Kaur

This news is Content Editor Harinder Kaur