ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 74 ਅੰਕ ਫਿਸਲਿਆ ਅਤੇ ਨਿਫਟੀ 11,017 ''ਤੇ ਬੰਦ

08/20/2019 3:44:07 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 74.48 ਅੰਕ ਭਾਵ 0.20 ਫੀਸਦੀ ਡਿੱਗ 37,328.01 'ਤੇ ਅਤੇ ਨਿਫਟੀ 36.90 ਅੰਕ ਭਾਵ 0.33 ਫੀਸਦੀ ਡਿੱਗ ਕੇ 11,017 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.49 ਫੀਸਦੀ ਅਤੇ ਮਿਡਕੈਪ ਇੰਡੈਕਸ 2.35 ਫੀਸਦੀ ਡਿੱਗ ਕੇ ਬੰਦ ਹੋਇਆ ਹੈ। 
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਮਿਲੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 4.09 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 709 ਅੰਕ ਭਾਵ 27729 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਰਿਐਲਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਮੈਟਲ ਇੰਡੈਕਸ 1.76 ਫੀਸਦੀ ਅਤੇ ਰਿਐਲਟੀ ਇੰਡੈਕਸ 1 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਏ ਹਨ। 
ਟਾਪ ਗੇਨਰਸ
ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਐੱਚ.ਸੀ.ਐੱਲ.ਟੈੱਕ, ਡਾ. ਰੈੱਡੀਜ਼ ਲੈਬਸ, ਇੰਫੋਸਿਸ, ਹੀਰੋ ਮੋਟੋਕਾਰਪ
ਟਾਪ ਲੂਜ਼ਰਸ
ਯੈੱਸ ਬੈਂਕ, ਬ੍ਰਿਟਾਨੀਆ, ਅਲਟ੍ਰਾ ਟੈੱਕ ਸੀਮੈਂਟ, ਇੰਡੀਆਬੁਲਸ ਹਾਊਸਿੰਗ, ਆਇਸ਼ਰ ਮੋਟਰਜ਼, ਇੰਡਸਇੰਡ ਬੈਂਕ, ਆਈ.ਟੀ.ਸੀ., ਕੋਲ ਇੰਡੀਆ, ਐਕਸਿਸ ਬੈਂਕ

Aarti dhillon

This news is Content Editor Aarti dhillon