ਸੈਂਸੈਕਸ 500 ਅੰਕ ਫਿਸਲ ਕੇ 52623 ਅਤੇ ਨਿਫਟੀ 15705 ''ਤੇ ਖੁੱਲ੍ਹਿਆ

06/29/2022 11:13:57 AM

ਬਿਜਨੈੱਸ ਡੈਸਕ- ਐੱਸ.ਜੀ.ਐਕਸ ਨਿਫਟੀ 'ਚ ਕਮਜ਼ੋਰੀ ਤੋਂ ਬਾਅਦ ਭਾਰਤੀ ਬਾਜ਼ਾਰ ਬੁੱਧਵਾਰ ਨੂੰ ਲਾਲ ਨਿਸ਼ਾਨ 'ਚ ਖੁੱਲ੍ਹੇ ਹਨ। ਸੈਂਸੈਕਸ 500 ਅੰਕ ਫਿਸਲ ਕੇ 52623 ਅਤੇ ਨਿਫਟੀ 15705 'ਤੇ ਖੁੱਲ੍ਹਿਆ ਹੈ। ਫਿਲਹਾਲ ਨਿਫਟੀ 15700 'ਤੇ ਹੋਲਡ ਕਰਨ ਦੀ ਕੋਸ਼ਿਸ਼ ਕਰਦੇ-ਕਰਦੇ ਫਿਸਲ ਗਿਆ ਹੈ। ਉਧਰ ਭਾਰਤੀ ਰੁਪਿਆ ਵੀ ਫਿਸਲ ਕੇ 78.90 'ਤੇ ਆ ਗਿਆ ਹੈ। 
ਇਸ ਤੋਂ ਪਹਿਲਾਂ ਚੰਗੀ ਸ਼ੁਰੂਆਤ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿਨ ਦੀ ਉਚਾਈ ਨਾਲ ਜਾਓ ਜੋਂਸ ਫਿਸਲ ਕੇ ਦਿਨ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਦਿਨ ਦੀ ਉਚਾਈ ਨਾਲ 950 ਅੰਕ ਡਿੱਗ ਕੇ ਡਾਓ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨੈਸਡੈਕ 'ਚ 3 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦਰਅਸਲ ਅਮਰੀਕਾ 'ਚ ਕੰਜ਼ਿਊਮਰ ਕਾਨਫੀਜੈਂਡ ਡਾਟਾ ਨਾਲ ਬਾਜ਼ਾਰ 'ਚ ਕਮਜ਼ੋਰੀ ਆਈ ਹੈ। ਐਨਰਜੀ ਸ਼ੇਅਰ ਛੱਡ ਸਾਰੇ ਸੈਕਟਰਾਂ 'ਚ ਬਿਕਵਾਲੀ ਦਾ ਦਬਾਅ ਵਧ ਰਿਹਾ ਹੈ।
ਹਾਲਾਂਕਿ ਯੂਰਪ ਦੇ ਬਾਜ਼ਾਰਾਂ 'ਚ 0.5 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਗੱਲ ਕਰੀਏ ਏਸ਼ੀਅਨ ਬਾਜ਼ਾਰਾਂ ਦੀ ਤਾਂ ਇਥੇ ਵੀ ਬਿਕਵਾਲੀ ਹਾਵੀ ਦਿਖਾਈ ਦੇ ਰਹੀ ਹੈ। 
ਐੱਸ.ਜੀ.ਐਕਸ ਨਿਫਟੀ 'ਚ 170 ਅੰਕਾਂ ਦੀ ਗਿਰਾਵਟ ਹੈ ਅਤੇ ਇਹ ਇੰਡੈਕਸ ਲਗਾਤਾਰ ਲਾਲ ਨਿਸ਼ਾਨ ਦੇ ਨਾਲ ਟਰੈਂਡ ਕਰ ਰਿਹਾ ਹੈ।

Aarti dhillon

This news is Content Editor Aarti dhillon