ਬਜ਼ਾਰ 'ਚ ਵਾਧਾ, ਸੈਂਸੈਕਸ 87 ਅੰਕ ਚੜ੍ਹਿਆ ਅਤੇ ਨਿਫਟੀ 11330 ਦੇ ਪੱਧਰ 'ਤੇ ਬੰਦ

10/14/2019 3:51:33 PM

 

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਤੇਜ਼ੀ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 87.39 ਅੰਕ ਯਾਨੀ ਕਿ 0.23 ਫੀਸਦੀ ਦੇ ਵਾਧੇ ਨਾਲ 38,214.47 ਦੇ ਪੱਧਰ 'ਤੇ ਅਤੇ ਨਿਫਟੀ 24.75 ਅੰਕ ਯਾਨੀ ਕਿ 0.22 ਫੀਸਦੀ ਦੇ ਵਾਧੇ ਨਾਲ 11,329.80 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵਾਧਾ ਰਿਹਾ। ਬੰਬਈ ਸਟਾਕ ਐਕਸਚੇਂਜ 0.92 ਫੀਸਦੀ ਵਧ ਕੇ 14355 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.42 ਫੀਸਦੀ ਦੇ ਵਾਧੇ ਨਾਲ 13440 ਦੇ ਪਾਰ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਵਾਧਾ

ਬੈਂਕ ਨਿਫਟੀ 450 ਅੰਕਾਂ ਦੇ ਵਾਧੇ ਨਾਲ 30036 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ ਮੈਟਲ, ਮੀਡੀਆ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 2.43 ਫੀਸਦੀ, ਮੈਟਲ ਇੰਡੈਕਸ 4.32 ਫੀਸਦੀ ਅਤੇ ਮੀਡੀਆ ਇੰਡੈਕਸ 2.29 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਟਾਪ ਗੇਨਰਜ਼

ਓ.ਐਨ.ਜੀ.ਸੀ., ਟਾਟਾ ਮੋਟਰਜ਼, ਅਲਟ੍ਰਾਟੈਕ ਸੀਮੈਂਟ, ਭਾਰਤੀ ਏਅਰਟੈੱਲ, ਸਨ ਫਾਰਮਾ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਇੰਫੋਸਿਸ, ਬਜਾਜ ਫਾਇਨਾਂਸ, ਪਾਵਰ ਗ੍ਰਿਡ ਕਾਰਪ, ਬੀ.ਪੀ.ਸੀ.ਐਲ., ਲਾਰਸਨ, ਕੋਟਕ ਮਹਿੰਦਰਾ