ਸ਼ੇਅਰ ਬਜ਼ਾਰ 'ਚ ਪਰਤੀ ਬਹਾਰ , ਸੈਂਸੈਕਸ 800 ਅੰਕ ਉਛਲਿਆ ਤੇ ਨਿਫਟੀ 11,000 ਤੋਂ ਪਾਰ ਬੰਦ

08/26/2019 4:22:14 PM

ਮੁੰਬਈ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ 'ਤੇ ਬਜਟ 'ਚ ਲਗਾਏ ਗਏ ਸਰਚਾਰਜ ਨੂੰ ਹਟਾਉਣ ਤੇ ਮੰਦੀ ਨਾਲ ਨਜਿੱਠਣ ਲਈ ਹੋਰ ਵਿੱਤੀ ਘੋਸ਼ਨਾਵਾਂ ਦੇ ਐਲਾਨ ਤੋਂ ਬਾਅਦ ਦੇ ਭਾਰਤੀ ਸ਼ੇਅਰ ਬਜ਼ਾਰ 'ਚ ਰੋਣਕਾਂ ਵਾਪਸ ਪਰਤੀ ਹੈ। ਹਫਤੇ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਨੂੰ ਅੱਜ ਸੈਂਸਕਸ 792.96 ਅੰਕ ਯਾਨੀ 2.16 ਫੀਸਦੀ ਦੇ ਵਾਧੇ ਨਾਲ 37,494.12 ਦੇ ਪੱਧਰ 'ਤੇ ਅਤੇ ਨਿਫਟੀ 228.50 ਅੰਕ ਯਾਨੀ ਕਿ 2.11 ਫੀਸਦੀ ਦੇ ਵਾਧੇ ਨਾਲ 11,057.85 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲਕੈਪ ਸ਼ੇਅਰਾਂ ਨੇ ਵੀ ਬਜ਼ਾਰ ਦੀ ਬਹਾਰ 'ਚ ਹਿੱਸੇਦਾਰੀ ਦਿਖਾਈ। ਬੰਬਈ ਸਟਾਕ ਐਕਸਚੇਂਜ ਦਾ ਮਿਡ ਕੈਪ ਇੰਡੈਕਸ 0.93 ਫੀਸਦੀ ਵਧ ਕੇ 13202 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.55 ਫੀਸਦੀ ਦੇ ਵਾਧੇ ਨਾਲ 12186 ਦੇ ਪਾਰ ਬੰਦ ਹੋਇਆ ਹੈ।

ਬੈਂਕ ਸੈਕਟਰ 'ਚ 1 ਹਜ਼ਾਰ ਤੋਂ ਜ਼ਿਆਦਾ ਅੰਕਾਂ ਦਾ ਉਛਾਲ

ਬੈਂਕਿੰਗ ਸੈਰਟਰ ਦੇ ਸ਼ੇਅਰਾਂ 'ਚ 1 ਹਜ਼ਾਰ ਤੋਂ ਜ਼ਿਆਦਾ ਅੰਕਾਂ ਦਾ ਉਛਾਲ ਦੇਖਿਆ ਗਿਆ। ਬੈਂਕਿੰਗ ਸੈਕਟਰ ਦੇ ਸ਼ੇਅਰ 1085 ਅੰਕ ਉਛਲ ਕੇ 31,530 ਅੰਕ 'ਤੇ ਬੰਦ ਹੋਏ। ਅੱਜ ਆਟੋ, ਮੈਟਲ, ਰਿਐਲਿਟੀ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 1.54 ਫੀਸਦੀ, ਮੈਟਲ ਇੰਡੈਕਸ 3.41 ਫੀਸਦੀ, ਆਈ.ਟੀ. ਇੰਡੈਕਸ 3.41 ਫੀਸਦੀ ਅਤੇ ਰਿਐਲਿਟੀ ਇੰਡੈਕਸ 0.80 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਇਸ ਕਾਰਨ ਬਜ਼ਾਰ 'ਚ ਪਰਤੀ ਬਹਾਰ

ਵਿੱਤ ਮੰਤਰੀ ਨਿਰਮਾਲ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਘੋਸ਼ਨਾਵਾਂ ਦੀ ਝੜੀ ਲਗਾ ਦਿੱਤੀ। ਘਰੇਲੂ ਨਿਵੇਸ਼ਕਾਂ ਅਤੇ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ 'ਤੇ ਪੈਣ ਨਾਲੇ ਵਾਧੂ ਬੋਝ ਨੂੰ ਵਾਪਸ ਲਿਆ ਜਾ ਰਿਹਾ ਹੈ। ਇਸ ਦੇ ਤਹਿਤ ਘੱਟ ਮਿਆਦ ਅਤੇ ਲੰਮੀ ਮਿਆਦ ਪੂੰਜੀਗਤ ਲਾਭ 'ਤੇ ਸਾਲ 2018-19 ਲਈ ਜਾਰੀ ਟੈਕਸ ਵਿਵਸਥਾ ਹੀ ਪ੍ਰਭਾਵੀ ਹੋਵੇਗੀ। ਅਗਲੇ ਸਾਲ 1 ਅਪ੍ਰੈਲ ਤੋਂ ਨਵੀਂ ਵਿਵਸਥਾ ਅਰਥਾਤ ਬੀ.ਐਸ.-6 ਦੇ ਲਾਗੂ ਹੋਣ ਦੇ ਮੱਦੇਨਜ਼ਰ ਗਾਹਕਾਂ ਦੇ ਮਨ ਵਿਚ ਬੀ.ਐਸ.-4 ਨੂੰ ਲੈ ਕੇ ਜਿਹੜੇ ਮਤਭੇਦ ਸਨ ਉਨ੍ਹਾਂ ਨੂੰ ਦੂਰ ਕਰਦੇ ਹੋਏ ਸੀਤਾਰਮਣ ਨੇ ਕਿਹਾ ਕਿ 31 ਮਾਰਚ 2020 ਤੱਕ ਖਰੀਦੇ ਗਏ ਸਾਰੇ ਬੀ.ਐਸ.-4 ਵਾਹਨ ਆਪਣੀ ਰਜਿਸਟਰੇਸ਼ਨ ਮਿਆਦ ਤੱਕ ਲਈ ਚਲਦੇ ਰਹਿਣਗੇ।

ਟਾਪ ਗੇਨਰਜ਼

ਸੈਂਸੈਕਸ : ਸਵੈਨ ਐਨਰਜੀ 19.96 ਪ੍ਰਤੀਸ਼ਤ, ਪੀਸੀ ਜਵੈਲਰਜ਼ 14.31 ਪ੍ਰਤੀਸ਼ਤ, ਆਈ.ਡੀ.ਬੀ.ਆਈ. 13.16 ਪ੍ਰਤੀਸ਼ਤ, ਰਿਲਾਇੰਸ ਇਨਫਰਾਸਟਰੱਕਚਰ 12.62 ਪ੍ਰਤੀਸ਼ਤ, ਰੈਡਿੰਗਟਨ 12.47 ਪ੍ਰਤੀਸ਼ਤ

ਨਿਫਟੀ : ਅਡਾਨੀ ਪੋਰਟਸ 5.81%, ਐਚ.ਡੀ.ਐੱਫ.ਸੀ. 5.20%, ਬਜਾਜ ਵਿੱਤ 5.06%, ਯੈਸ ਬੈਂਕ 5.06%, ਅਲਟਰਟੇਕ ਸੀਮੈਂਟ 5%

ਟਾਪ ਲੂਜ਼ਰਜ਼

ਸੈਂਸੈਕਸ : ਸੀ. ਜੀ. ਪਾਵਰ 9.90 ਪ੍ਰਤੀਸ਼ਤ, ਐਚ.ਡੀ.ਆਈ.ਐਲ. 7.27 ਪ੍ਰਤੀਸ਼ਤ, ਐਨ ਬੀ ਵੈਂਚਰਜ਼ 7.21 ਪ੍ਰਤੀਸ਼ਤ, ਪੀਜੀਐਚਐਚ 4.42 ਪ੍ਰਤੀਸ਼ਤ, ਐਕਰੈਕਸ 3.58 ਪ੍ਰਤੀਸ਼ਤ

ਨਿਫਟੀ : JSW ਸਟੀਲ 3.06 ਪ੍ਰਤੀਸ਼ਤ, ਵੀ.ਈ.ਡੀ.ਐਲ. 2.29 ਪ੍ਰਤੀਸ਼ਤ, ਟਾਟਾ ਸਟੀਲ 2.10 ਪ੍ਰਤੀਸ਼ਤ, ਹੀਰੋ ਮੋਟੋ ਕੋਰਪ 2.09 ਪ੍ਰਤੀਸ਼ਤ, ਸਨ ਫਾਰਮਾ ਵਿਚ 2.07 ਪ੍ਰਤੀਸ਼ਤ