ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 235 ਅੰਕ ਚੜ੍ਹਿਆ, ਨਿਫਟੀ ਵੀ ਹੋਇਆ ਮਜ਼ਬੂਤ

06/07/2023 10:46:58 AM

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ​​ਰੁਖ ਦੇ ਵਿਚਕਾਰ ਬੁੱਧਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਵੀ ਵਾਧੇ ਦੇ ਨਾਲ ਖੁੱਲ੍ਹੇ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 235.1 ਅੰਕ ਵਧ ਕੇ 63,027.98 ਅੰਕ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 77.05 ਅੰਕਾਂ ਦੇ ਵਾਧੇ ਨਾਲ 18,676.05 'ਤੇ ਰਿਹਾ। ਸੈਂਸੈਕਸ ਕੰਪਨੀਆਂ 'ਚ ਨੈਸਲੇ, ਪਾਵਰ ਗਰਿੱਡ, ਐੱਲਐਂਡਟੀ, ਐਕਸਿਸ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ, ਅਲਟ੍ਰਾਟੈੱਕ ਸੀਮੈਂਟ, ਵਿਪਰੋ, ਇੰਡਸਇੰਡ ਬੈਂਕ ਅਤੇ ਟੀਸੀਐੱਸ ਦੇ ਸ਼ੇਅਰ ਵਧੇ।

ਦੂਜੇ ਪਾਸੇ ਐੱਚਸੀਐੱਲ ਟੈਕਨਾਲੋਜੀਜ਼, ਕੋਟਕ ਮਹਿੰਦਰਾ ਬੈਂਕ, ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਲੀਡ 'ਚ ਸੀ ਅਤੇ ਜਾਪਾਨ ਦਾ ਨਿੱਕੇਈ ਘਾਟੇ 'ਚ ਸੀ।

rajwinder kaur

This news is Content Editor rajwinder kaur