ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ 252 ਅੰਕ ਤੋਂ ਜ਼ਿਆਦਾ ਚੜ੍ਹਿਆ, ਨਿਫਟੀ ''ਚ 85 ਅੰਕ ਦੀ ਮਜ਼ਬੂਤੀ

04/11/2023 11:04:42 AM

ਮੁੰਬਈ- ਵਿਦੇਸ਼ੀ ਪੂੰਜੀ ਦੇ ਪ੍ਰਵਾਹ ਅਤੇ ਗਲੋਬਲ ਬਾਜ਼ਾਰਾਂ 'ਚ ਮਜ਼ਬੂਤੀ ਕਾਰਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ ਅਤੇ ਸੈਂਸੈਕਸ, ਨਿਫਟੀ ਤੇਜ਼ੀ ਨਾਲ ਦੇ ਖੁੱਲ੍ਹੇ। ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਿਤ ਬੀ.ਐੱਸ.ਈ. ਸੈਂਸੈਕਸ 252.39 ਅੰਕ ਵਧ ਕੇ 60,098.90 ਅੰਕਾਂ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਐੱਨ.ਐੱਸ.ਈ. ਨਿਫਟੀ 85.2 ਅੰਕ ਚੜ੍ਹ ਕੇ 17,709.25 'ਤੇ ਸੀ। ਸੈਂਸੈਕਸ 'ਚ ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਨ ਫਾਰਮਾ, ਆਈ.ਟੀ.ਸੀ., ਬਜਾਜ ਫਿਨਸਰਵ, ਮਾਰੂਤੀ, ਅਲਟਰਾਟੈਕ ਸੀਮੈਂਟ ਅਤੇ ਐੱਨ.ਟੀ.ਪੀ.ਸੀ. ਦੇ ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।

ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ

ਦੂਜੇ ਪਾਸੇ ਏਸ਼ੀਅਨ ਪੇਂਟਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐੱਚ.ਡੀ.ਐੱਫ.ਸੀ. ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਜਾਪਾਨ ਅਤੇ ਹਾਂਗਕਾਂਗ 'ਚ ਵਾਧੇ ਦੇ ਨਾਲ ਕਾਰੋਬਾਰ ਹੋ ਰਿਹਾ ਸੀ ਜਦਕਿ ਸ਼ੰਘਾਈ 'ਚ ਘਾਟੇ ਨਾਲ ਕਾਰੋਬਾਰ ਹੋਇਆ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਮਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 13.54 ਅੰਕ ਭਾਵ 0.02 ਫੀਸਦੀ ਦੇ ਵਾਧੇ ਨਾਲ 59,846.51 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 24.90 ਅੰਕ ਭਾਵ 0.14 ਫੀਸਦੀ ਦੇ ਵਾਧੇ ਨਾਲ 17,624.05 'ਤੇ ਬੰਦ ਹੋਇਆ।

ਇਹ ਵੀ ਪੜ੍ਹੋ- ਖੰਡ ਦੀ ਮਿਠਾਸ ’ਤੇ ਪੈ ਸਕਦੀ ਹੈ ਮਹਿੰਗਾਈ ਦੀ ਮਾਰ, ਐਕਸ-ਮਿੱਲ ਕੀਮਤਾਂ 200 ਰੁਪਏ ਪ੍ਰਤੀ ਕੁਇੰਟਲ ਤੱਕ ਵਧੀਆਂ

ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.63 ਫੀਸਦੀ ਵਧ ਕੇ 84.69 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸੋਮਵਾਰ ਨੂੰ 882.52 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon