ਸੈਂਸੈਕਸ 'ਚ 291 ਅੰਕਾਂ ਦੀ ਤੇਜ਼ੀ, ਨਿਫਟੀ 11865 'ਤੇ ਪਹੁੰਚ ਕੇ ਹੋਇਆ ਬੰਦ

07/01/2019 4:51:37 PM

ਮੁੰਬਈ — ਕੰਪਨੀਆਂ ਦੇ ਤਿਮਾਹੀ ਨਤੀਜਿਆਂ ਅਤੇ ਵਿਆਜ ਦਰਾਂ 'ਚ ਕਮੀ ਦੇ ਬਾਅਦ ਆਟੋ ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰਾਂ 'ਚ ਪਸਰੀ ਖਰੀਦਦਾਰੀ ਦੇ ਦਮ 'ਤੇ ਭਾਰਤੀ ਸ਼ੇਅਰ ਬਜ਼ਾਰ ਸੋਮਵਾਰ ਨੂੰ ਵਾਧੇ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 291 ਅੰਕਾਂ ਦੀ ਤੇਜ਼ੀ ਨਾਲ 39,686 ਅੰਕਾਂ 'ਤੇ ਜਾ ਕੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 76 ਅੰਕਾਂ ਦੇ ਉਛਾਲ ਨਾਲ 11,865 ਅੰਕਾਂ 'ਤੇ ਜਾ ਕੇ ਬੰਦ ਹੋਇਆ। ਸੈਂਸੈਕਸ 'ਚ ਆਟੋ ਸੈਕਟਰ ਦੇ ਸ਼ੇਅਰ 220 ਅੰਕ ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰ 242 ਅੰਕਾਂ ਦੀ ਤੇਜ਼ੀ ਨਾਲ ਬੰਦ ਹੋਏ।

ਟਾਪ ਗੇਨਰਜ਼

ਸੈਂਸੈਕਸ : ਅਡਾਣੀ ਪਾਵਰ 18.52 ਫੀਸਦੀ, ਵਾਬਾਗ 11.36 ਫੀਸਦੀ, ਗੋਦਰੇਜ ਪ੍ਰਾਪਰਟੀਜ਼ 9.48 ਫੀਸਦੀ, ਜ਼ੀ ਐਂਟਰਟੇਨਮੈਂਟ 8.39 ਫੀਸਦੀ, ਰਾਇਲੈਕਸੋ 7.27 ਫੀਸਦੀ

ਨਿਫਟੀ : ਇੰਡਸਇੰਡ ਬੈਂਕ 0.67 ਫੀਸਦੀ, ਐਲ ਐਂਡ ਟੀ 0.43 ਫੀਸਦੀ, ਭਾਰਤੀ ਸਟੇਟ ਬੈਂਕ 0.43 ਫੀਸਦੀ, ਯੂ ਪੀ ਐਲ 0.38 ਫੀਸਦੀ, ਡਾ. ਰੈਡੀ ਦੇ ਲੈਬ 0.35 ਫੀਸਦੀ

ਟਾਪ ਲੂਜ਼ਰਜ਼ 

ਸੈਂਸੈਕਸ : ਥਾਮਸ ਕੁੱਕ 5.94 ਫੀਸਦੀ, ਸੋਲਰ ਇੰਡਸਟਰੀਜ਼ ਇੰਡੀਆ 5.44 ਫੀਸਦੀ, ਜੈਨ ਇਰੀਗੇਸ਼ਨ ਸਿਸਟਮ ਲਿਮਿਟ 5.04 ਫੀਸਦੀ, ਕੋਕਸ ਐਂਡ ਕਿੰਗਜ਼ 4.94 ਫੀਸਦੀ, ਇੰਡੀਆਬੁਲਸ ਇੰਟੀਗ੍ਰੇਟਿਡ ਸਰਵਿਸਿਜ਼ 4.91 ਫੀਸਦੀ

ਨਿਫਟੀ : ਜ਼ੀ ਐਂਟਰਟੇਨਮੈਂਟ 0.50 ਫੀਸਦੀ, ਪਾਵਰ ਗ੍ਰਿਡ 0.48 ਫੀਸਦੀ, ਭਾਰਤੀ ਇੰਫਰਾਟੈਲ 0.28 ਫੀਸਦੀ, ਸਿਪਲਾ 0.25 ਫੀਸਦੀ, ਟਾਈਟੈਨ 0.25 ਫੀਸਦੀ