ਸ਼ੇਅਰ ਬਾਜ਼ਾਰ : ਸੈਂਸੈਕਸ 740 ਅੰਕ ਚੜ੍ਹ ਕੇ 53468 'ਤੇ ਖੁੱਲ੍ਹਿਆ, ਨਿਫਟੀ 15925 ਦੇ ਪਾਰ

06/27/2022 10:49:50 AM

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਬਾਜ਼ਾਰ ਵਾਧੇ ਲੈ ਕੇ ਖੁੱਲ੍ਹਿਆ ਹੈ। ਸੈਂਸੈਕਸ 740 ਅੰਕਾਂ ਦੇ ਵਾਧੇ ਨਾਲ 53,468 'ਤੇ ਅਤੇ ਨਿਫਟੀ 227 ਅੰਕਾਂ ਦੇ ਵਾਧੇ ਨਾਲ 15,926 'ਤੇ ਖੁੱਲ੍ਹਿਆ ਹੈ। ਆਈਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਸਿੰਗਾਪੁਰ ਐਕਸਚੇਂਜ 'ਤੇ ਨਿਫਟੀ ਫਿਊਚਰਜ਼ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਭਾਰਤੀ ਬਾਜ਼ਾਰ 'ਚ ਵੀ ਮਜ਼ਬੂਤੀ ਆਉਣ ਦੀ ਉਮੀਦ ਹੈ। ਸਿੰਗਾਪੁਰ ਐਕਸਚੇਂਜ 'ਤੇ, ਨਿਫਟੀ ਫਿਊਚਰ ਲਗਭਗ 1.03 ਫੀਸਦੀ ਦੇ ਵਾਧੇ ਨਾਲ 162.5 ਅੰਕਾਂ ਦੀ ਤੇਜ਼ੀ ਨਾਲ 15,863.50 'ਤੇ ਕਾਰੋਬਾਰ ਕਰ ਰਿਹਾ ਹੈ। SGX ਨਿਫਟੀ 'ਚ ਇਸ ਵਾਧੇ ਕਾਰਨ ਦਲਾਲ ਸਟਰੀਟ 'ਚ ਵੀ ਮੂਡ ਚੰਗੇ ਰਹਿਣ ਦੀ ਉਮੀਦ ਜਤਾਈ ਗਈ ਹੈ। ਏਸ਼ੀਆਈ ਬਾਜ਼ਾਰਾਂ 'ਚ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤੇਲ ਦੀਆਂ ਕੀਮਤਾਂ 'ਚ ਸਥਿਰਤਾ ਕਾਰਨ ਵਾਲ ਸਟਰੀਟ ਦਾ ਮੂਡ ਬਦਲਿਆ, ਇਸ ਦਾ ਫਾਇਦਾ ਏਸ਼ੀਆਈ ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। 

ਸ਼ੁੱਕਰਵਾਰ ਨੂੰ 78.34 ਪ੍ਰਤੀ ਡਾਲਰ ਦੇ ਬੰਦ ਹੋਣ ਦੇ ਮੁਕਾਬਲੇ ਰੁਪਿਆ ਅੱਜ 11 ਪੈਸੇ ਦੀ ਮਜ਼ਬੂਤੀ ਨਾਲ 78.23 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਹੈ।

ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 9 ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 2.51 ਲੱਖ ਕਰੋੜ ਰੁਪਏ ਵਧਿਆ

ਚੋਟੀ ਦੀਆਂ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 9 ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 2.51 ਲੱਖ ਕਰੋੜ ਰੁਪਏ ਵਧਿਆ, ਜਿਸ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ ਸਭ ਤੋਂ ਅੱਗੇ ਰਹੀ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ. ਐੱਸ. ਈ. ਸੈਂਸੈਕਸ 1.367 ਅੰਕ ਜਾਂ 2.66 ਫੀਸਦੀ ਵਧਿਆ। ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਹਿੰਦੂਸਤਾਨ ਯੂਨੀਲਿਵਰ ਲਿਮਟਿਡ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵੱਧਣ ਵਾਲੇ ਪ੍ਰਮੁੱਖ ਸ਼ੇਅਰਾਂ ’ਚ ਸ਼ਾਮਲ ਸਨ, ਜਦੋਂਕਿ ਇਕ ਮਾਤਰ ਰਿਲਾਇੰਸ ਇੰਡਸਟ੍ਰੀਜ਼ ਲਾਲ ਨਿਸ਼ਾਨ ’ਚ ਰਹੀ। ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਆਪਣੇ ਬਾਜ਼ਾਰ ਮੁਲਾਂਕਣ ’ਚ 74,534.87 ਕਰੋੜ ਰੁਪਏ ਜੋੜੇ, ਜੋ ਸ਼ੁੱਕਰਵਾਰ ਨੂੰ ਲਗਭਗ 12,04,907.32 ਕਰੋੜ ਰੁਪਏ ਸੀ। ਹਿੰਦੂਸਤਾਨ ਯੂਨੀਲਿਵਰ ਦਾ ਬਾਜ਼ਾਰ ਪੂੰਜੀਕਰਨ 44,888.95 ਕਰੋੜ ਰੁਪਏ ਵੱਧ ਕੇ 5,41,240.10 ਕਰੋੜ ਰੁਪਏ ਹੋ ਗਿਆ।

ਟਾਪ ਗੇਨਰਜ਼

ਇੰਡਸਇੰਡ ਬੈਂਕ, ਡਾ. ਰੈੱਡੀਜ਼, ਬਜਾਜ ਫਾਈਨਾਂਸ , ਆਈ.ਸੀ.ਆਈ.ਸੀ.ਆਈ ਬੈਂਕ, ਰਿਲਾਇੰਸ, ਲਾਰਸਨ ਐਂਡ ਟਰਬੋ

ਇਹ ਵੀ ਪੜ੍ਹੋ: ਸ਼੍ਰੀਲੰਕਾ ’ਚ ਵਿਦੇਸ਼ੀ ਮੁਦਰਾ ਸੰਕਟ ਗਹਿਰਾਇਆ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur