ਸ਼ੇਅਰ ਬਾਜ਼ਾਰ : ਸੈਂਸੈਕਸ 160 ਅੰਕ ਤੇ ਨਿਫਟੀ 46 ਅੰਕ ਵਧ ਕੇ ਖੁੱਲ੍ਹੇ

01/11/2022 11:00:00 AM

ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਅੱਜ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਕਾਰੋਬਾਰ ਦੀ ਸ਼ੁਰੂਆਤ ਦੇ ਨਾਲ ਹੀ 162 ਅੰਕਾਂ ਦੀ ਛਾਲ ਮਾਰ ਕੇ 60,558 ਦੇ ਪੱਧਰ 'ਤੇ ਖੁੱਲ੍ਹਿਆ। ਇਨ੍ਹਾਂ ਤੋਂ ਇਲਾਵਾ ਮਾਰੂਤੀ, ਆਈਟੀਸੀ, ਏਸ਼ੀਅਨ ਪੇਂਟਸ, ਵਿਪਰੋ ਅਤੇ ਬਜਾਜ ਫਿਨਸਰਵ ਵੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਐਚਡੀਐਫਸੀ, ਅਲਟਰਾਟੈੱਕ, ਐਨਟੀਪੀਸੀ, ਇੰਡਸਇੰਡ ਬੈਂਕ, ਸਨ ਫਾਰਮਾ, ਏਅਰਟੈੱਲ ਅਤੇ ਪਾਵਰਗ੍ਰਿਡ ਪ੍ਰਮੁੱਖ ਲਾਭਕਾਰੀ ਹਨ। ਸੈਂਸੈਕਸ ਦੇ 467 ਸ਼ੇਅਰ ਅੱਪਰ ਸਰਕਟ 'ਚ ਅਤੇ 82 ਲੋਅਰ ਸਰਕਟ 'ਚ ਕਾਰੋਬਾਰ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਇੱਕ ਦਿਨ ਵਿੱਚ ਇਹ ਸਟਾਕ ਇਸ ਤੋਂ ਵੱਧ ਨਾ ਤਾਂ ਵੱਧ ਸਕਦਾ ਹੈ ਅਤੇ ਨਾ ਹੀ ਡਿੱਗ ਸਕਦਾ ਹੈ।

ਨਿਪਟੀ ਦਾ ਹਾਲ

ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (NSE) ਦੇ ਸੂਚਕਾਂਕ ਨਿਫਟੀ ਦੀ ਸ਼ੁਰੂਆਤ ਵੀ ਵਾਧੇ ਦੇ ਨਾਲ ਹੋਈ ਹੈ। ਨਿਫਟੀ 46 ਅੰਕਾਂ ਦੇ ਵਾਧੇ ਅਤੇ 18 ਹਜ਼ਾਰ ਨੂੰ ਪਾਰ ਕਰਨ ਤੋਂ ਬਾਅਦ 18,049 ਦੇ ਪੱਧਰ 'ਤੇ ਖੁੱਲ੍ਹਿਆ। ਇਸਦੇ 50 ਸਟਾਕਾਂ ਵਿੱਚੋਂ, 26 ਲਾਭ ਵਿੱਚ ਅਤੇ 24 ਗਿਰਾਵਟ ਵਿੱਚ ਵਪਾਰ ਕਰ ਰਹੇ ਹਨ। ਨਿਫਟੀ ਬੈਂਕ ਇੰਡੈਕਸ ਅਤੇ ਨਿਫਟੀ ਨੈਕਸਟ 50 ਇੰਡੈਕਸ ਗਿਰਾਵਟ 'ਚ ਹੈ। ਨਿਫਟੀ ਦਾ ਮਿਡਕੈਪ ਇੰਡੈਕਸ ਲਾਲ ਨਿਸ਼ਾਨ 'ਤੇ ਹੈ।

Harinder Kaur

This news is Content Editor Harinder Kaur