ਬਾਜ਼ਾਰ 'ਚ ਉਛਾਲ, ਸੈਂਸੈਕਸ 115 ਅੰਕ ਦੀ ਬੜ੍ਹਤ ਨਾਲ 52,400 ਤੋਂ ਪਾਰ ਖੁੱਲ੍ਹਾ

06/24/2021 9:17:12 AM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਬਾਜ਼ਾਰ ਹਲਕੀ ਮਜਬੂਤੀ ਵਿਚ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 115.03 ਅੰਕ ਯਾਨੀ 0.22 ਫ਼ੀਸਦੀ ਦੀ ਤੇਜ਼ੀ ਨਾਲ 52,421.11 'ਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 24.95 ਅੰਕ ਯਾਨੀ 0.16 ਫ਼ੀਸਦੀ ਦੀ ਬੜ੍ਹਤ ਨਾਲ 15,711.90 'ਤੇ ਖੁੱਲ੍ਹਾ ਹੈ। ਬਾਜ਼ਾਰ ਦੀ ਨਜ਼ਰ ਰਿਲਾਇੰਸ ਦੀ ਸਾਲਾਨਾ ਜਰਨਲ ਮੀਟਿੰਗ 'ਤੇ ਵੀ ਹੋਵੇਗੀ।

ਉੱਥੇ ਹੀ, ਕੰਪਨੀਆਂ ਦੇ ਵਿੱਤੀ ਨਤੀਜਿਆਂ ਦੀ ਗੱਲ ਕਰੀਏ ਤਾਂ ਓ. ਐੱਨ. ਜੀ. ਸੀ., ਅਸ਼ੋਕ ਲੇਲੈਂਡ, ਮਿਸ਼ਰਾ ਧਾਤੂ ਨਿਗਮ, ਪੀ. ਟੀ. ਸੀ. ਇੰਡੀਆ, ਨੀਰਲੋਨ, ਵੈਸਟ ਕੋਸਟ ਪੇਪਰ ਮਿੱਲਜ਼, ਬੋਡਲ ਕੈਮੀਕਲਜ਼, ਐਵਰੇਸਟ ਕਾਂਤੋ ਸਿਲੰਡਰਜ਼, ਟੇਕ ਸਲਿਊਸ਼ਨਜ਼, ਨਾਥ ਬਾਇਓ-ਜੀਨਜ਼ (ਇੰਡੀਆ) ਤੇ ਅਰਮਾਨ ਫਾਈਨੈਂਸ਼ਲ ਸਰਵਿਸਿਜ਼ ਅੱਜ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨਗੀਆਂ।
 

ਗਲੋਬਲ ਬਾਜ਼ਾਰ-
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਡਾਓ ਜੋਂਸ ਵਿਚ 0.21 ਫ਼ੀਸਦੀ, ਐੱਸ. ਐਂਡ ਪੀ.-500 ਵਿਚ 0.11 ਫ਼ੀਸਦੀ ਗਿਰਾਵਟ ਅਤੇ ਨੈਸਡੈਕ ਵਿਚ 0.13 ਫ਼ੀਸਦੀ ਤੇਜ਼ੀ ਨਾਲ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਵੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 73 ਅੰਕ ਯਾਨੀ 0.47 ਫ਼ੀਸਦੀ ਦੀ ਮਜਬੂਤੀ ਨਾਲ 15,767 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ ਹੈ।

ਜਾਪਾਨ ਦੇ ਨਿੱਕੇਈ ਵਿਚ ਹਲਕਾ ਉਛਾਲ, ਚੀਨ ਦੇ ਸ਼ੰਘਾਈ ਵਿਚ ਉਤਰਾਅ-ਚੜ੍ਹਾਅ ਅਤੇ ਹਾਂਗਕਾਂਗ ਦੇ ਹੈਂਗ ਸੇਂਗ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿੱਕੇਈ 0.16 ਫ਼ੀਸਦ ਚੜ੍ਹ ਕੇ 28,920 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਸ਼ੰਘਾਈ ਕੰਪੋਜ਼ਿਟ 0.01 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 3,566.95 'ਤੇ, ਜਦੋਂ ਕਿ ਹੈਂਗ ਸੇਂਗ 0.22 ਫ਼ੀਸਦੀ ਦੀ ਮਜਬੂਤੀ ਨਾਲ ਵੱਧ ਕੇ 28,883 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਕੋਸਪੀ 0.41 ਫ਼ੀਸਦੀ ਹਲਕੀ ਤੇਜ਼ੀ ਨਾਲ 3,290 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।

Sanjeev

This news is Content Editor Sanjeev