ਸ਼ੇਅਰ ਬਾਜ਼ਾਰ 'ਚ ਮਜ਼ਬੂਤੀ: ਸੈਂਸੈਕਸ 580 ਅੰਕ ਚੜ੍ਹਿਆ, ਨਿਫਟੀ 10,553 'ਤੇ ਬੰਦ

11/02/2018 4:02:41 PM

ਨਵੀਂ ਦਿੱਲੀ—ਗਲੋਬਲ ਮਾਰਕਿਟ 'ਚ ਤੇਜ਼ੀ, ਰੁਪਏ 'ਚ ਮਜ਼ਬੂਤੀ ਅਤੇ ਕਰੂਡ ਦੀਆਂ ਕੀਮਤਾਂ 'ਚ ਨਰਮੀ ਨਾਲ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਸ਼ਾਨਦਾਰ ਵਾਧੇ ਦੇ ਨਾਲ ਖੁੱਲ੍ਹਿਆ ਹੈ। ਬਾਜ਼ਾਰ 'ਚ ਚੌਤਰਫਾ ਖਰੀਦਾਰੀ ਨਾਲ ਸੈਂਸੈਸਕ 579.68 ਅੰਕ ਦੀ ਮਜ਼ਬੂਤੀ ਦੇ ਨਾਲ 35,011,65 'ਤੇ ਬੰਦ ਹੋਇਆ ਹੈ ਅਤੇ ਨਿਫਟੀ ਦਾ ਕਾਰੋਬਾਰ 172.55 ਅੰਕ ਦੀ ਮਜ਼ਬੂਤੀ ਦੇ ਨਾਲ 10,553.00 'ਤੇ ਬੰਦ ਹੋਇਆ ਹੈ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਤੇਜ਼ੀ
ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.45 ਫੀਸਦੀ ਵਧਿਆ ਹੈ ਜਦੋਂ ਕਿ ਨਿਫਟੀ ਮਿਡਕੈਪ 100 ਇੰਡੈਕਸ 'ਚ 1.54 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.41 ਫੀਸਦੀ ਵਧਿਆ ਹੈ। 
ਕਿਨ੍ਹਾਂ ਸ਼ੇਅਰਾਂ 'ਚ ਤੇਜ਼ੀ, ਕਿਨ੍ਹਾਂ 'ਚ ਗਿਰਾਵਟ
ਕਾਰੋਬਾਰ ਦੇ ਦੌਰਾਨ ਹੈਵੀਵੇਟ ਸ਼ੇਅਰਾਂ 'ਚ ਯੈੱਸ ਬੈਂਕ, ਏਸ਼ੀਅਨ ਪੇਂਟਸ, ਐੱਸ.ਬੀ.ਆਈ., ਐੱਚ.ਡੀ.ਐੱਫ.ਸੀ., ਰਿਲਾਇੰਸ, ਮਾਰੂਤੀ, ਕੋਟਕ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਐੱਚ.ਡੀ.ਐੱਫ.ਸੀ. ਬੈਂਕ, ਐੱਚ.ਯੂ.ਐੱਲ. 'ਚ ਵਾਧਾ ਹੈ। ਉੱਧਰ ਵਿਪਰੋ, ਟੀ.ਸੀ.ਐੱਸ. ਅਤੇ ਕੋਲ ਇੰਡੀਆ 'ਚ ਗਿਰਾਵਟ ਹੈ। 
ਅਮਰੀਕੀ ਬਾਜ਼ਾਰਾਂ 'ਚ ਲਗਾਤਾਰ ਤੀਜੇ ਦਿਨ ਤੇਜ਼ੀ
ਅਮਰੀਕੀ ਬਾਜ਼ਾਰਾਂ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ। ਵੀਰਵਾਰ ਦੇ ਕਾਰੋਬਾਰ ਸੈਸ਼ਨ 'ਚ ਅਮਰੀਕੀ ਬਾਜ਼ਾਰ 1-1.75 ਫੀਸਦੀ ਤੱੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ। 
ਡਾਓ ਜੋਂਸ 265 ਅੰਕ ਭਾਵ 1 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ 25,381 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 29 ਅੰਕ ਦੇ ਉਛਾਲ ਦੇ ਨਾਲ 2,740.4 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 128 ਅੰਕ ਭਾਵ 1.75 ਫੀਸਦੀ ਦੀ ਮਜ਼ਬੂਤੀ ਦੇ ਨਾਲ 7,434 ਦੇ ਪੱਧਰ 'ਤੇ ਬੰਦ ਹੋਇਆ।
ਟਾਪ ਗੇਨਰਸ
ਮਾਰੂਤੀ, ਬੀ.ਪੀ.ਸੀ.ਐੱਲ., ਟਾਟਾ ਮੋਟਰਸ, ਹਿੰਡਾਲਕੋ, ਆਈ.ਓ.ਸੀ.
ਟਾਪ ਲੂਜ਼ਰਸ
ਵਿਪਰੋ, ਡਾ ਰੈੱਡੀ, ਸਿਪਲਾ, ਟੀ.ਸੀ.ਐੱਸ., ਪੀ.ਐੱਨ.ਬੀ.