ਬਾਜ਼ਾਰ 'ਚ ਗਿਰਾਵਟ ਵਧੀ, ਸੈਂਸੈਕਸ 176 ਅੰਕ ਡਿੱਗਿਆ, ਨਿਫਟੀ 10200 ਦੇ ਹੇਠਾਂ ਬੰਦ

10/30/2018 4:20:05 PM

ਨਵੀਂ ਦਿੱਲੀ—ਦਿੱਗਜ ਸ਼ੇਅਰਾਂ ਆਰ.ਆਈ.ਐੱਲ. (2.57 ਫੀਸਦੀ), ਐੱਚ.ਡੀ.ਐੱਫ.ਸੀ. (1.40 ਫੀਸਦੀ), ਆਈ.ਟੀ.ਸੀ.(1.46 ਫੀਸਦੀ) 'ਚ ਕਮਜ਼ੋਰੀ ਨਾਲ ਬਾਜ਼ਾਰ 'ਚ ਗਿਰਾਵਟ ਵਧ ਗਈ ਹੈ। ਸੈਂਸੈਕਸ 176.27 ਅੰਕ ਡਿੱੱਗ ਕੇ 33,891.13 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 52.45 ਅੰਤ ਟੁੱਟ ਕੇ 10,198.40 ਦੇ ਪੱਧਰ 'ਤੇ ਬੰਦ ਹੋਇਆ ਹੈ। ਮੈਟਲ, ਪ੍ਰਾਈਵੇਟ ਬੈਂਕ, ਫਾਰਮਾ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਨੇ 10,206 ਤੱਕ ਗੋਤਾ ਲਗਾਇਆ ਹੈ ਜਦੋਂਕਿ ਸੈਂਸੈਕਸ 34,000 ਦੇ ਹੇਠਾਂ ਫਿਸਲ ਗਿਆ ਸੀ।

ਕਿੰਨੇ ਸ਼ੇਅਰਾਂ 'ਚ ਤੇਜ਼ੀ, ਕਿੰਨੇ 'ਚ ਗਿਰਾਵਟ
ਕਾਰੋਬਾਰ ਦੇ ਦੌਰਾਨ ਦਿੱਗਜ ਸ਼ੇਅਰਾਂ 'ਚ ਯੈੱਸ ਬੈਂਕ, ਟਾਟਾ ਮੋਟਰ, ਐੱਮ ਐਂਡ ਐੱਮ, ਐੱਸ.ਬੀ.ਆਈ., ਬਜਾਜ ਆਟੋ, ਭਾਰਤੀ ਏਅਰਟੈੱਲ, ਐੱਚ.ਡੀ.ਐੱਫ.ਸੀ.ਬੈਂਕ, ਮਾਰੂਤੀ, ਐੱਚ.ਡੀ.ਐੱਫ.ਸੀ., ਕੋਟਕ ਬੈਂਕ 'ਚ ਤੇਜ਼ੀ ਹੈ। ਉੱਧਰ ਇੰਡਸਇੰਡ ਬੈਂਕ, ਆਰ.ਆਈ.ਐੱਲ., ਟਾਟਾ ਸਟੀਲ, ਟੀ.ਸੀ.ਐੱਸ., ਸਨ ਫਾਰਮਾ, ਓ.ਐੱਨ.ਜੀ.ਸੀ. , ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਇੰਫੋਸਿਸ, ਵਿਪਰੋ 'ਚ ਗਿਰਾਵਟ ਹੈ।
ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ  
ਸੋਮਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਭਾਰੀ ਉਤਾਰ-ਚੜਾਅ ਦੇਖਣ ਨੂੰ ਮਿਲਿਆ। ਅਮਰੀਕਾ ਅਤੇ ਚੀਨ 'ਚ ਟ੍ਰੇਡ ਵਾਰ ਇਕ ਵਾਰ ਫਿਰ ਤੇਜ਼ ਹੋਣ ਨਾਲ ਵੱਡੀ ਤਕਨਾਲੋਜੀ ਅਤੇ ਇੰਟਰਨੈੱਟ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਕਾਰੋਬਾਰ ਦੇ ਅੰਤ 'ਚ ਡਾਓ ਜੋਂਸ 245 ਅੰਕ ਡਿੱੱਗ ਕੇ 24,443 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 117 ਅੰਕ ਦੀ ਕਮਜ਼ੋਰੀ ਦੇ ਨਾਲ 7,050 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 17 ਅੰਕ ਡਿੱਗ ਕੇ 2,641 ਦੇ ਪੱਧਰ 'ਤੇ ਬੰਦ ਹੋਇਆ ਹੈ। 
ਟਾਪ ਗੇਨਰਸ
ਡੀ.ਐੱਚ.ਐੱਫ.ਐੱਲ., ਆਈ.ਈ.ਐਕਸ, ਜੈੱਟ ਏਅਰਵੇਜ਼, ਜਸਟ ਡਾਇਲ, ਗੇਲ
ਟਾਪ ਲੂਜ਼ਰਸ
ਸਿੰਫਨੀ, ਬੀ.ਪੀ.ਸੀ.ਐੱਲ., ਆਈ.ਓ.ਸੀ., ਸੀ.ਆਈ.ਪੀ.ਐੱਲ.ਏ.