ਸ਼ੇਅਰ ਬਾਜ਼ਾਰ 'ਚ ਰੌਣਕ, ਸੈਂਸੈਕਸ 464 ਅਤੇ ਨਿਫਟੀ 148 ਅੰਕ ਵਧ ਕੇ ਬੰਦ

01/15/2019 4:05:02 PM

ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 464.77 ਅੰਕ ਭਾਵ 1.30 ਫੀਸਦੀ ਵਧ ਕੇ 36,318.33 'ਤੇ ਅਤੇ ਨਿਫਟੀ 148.30 ਅੰਕ ਭਾਵ 1.38 ਫੀਸਦੀ ਵਧ ਕੇ 10,885.90 'ਤੇ ਬੰਦ ਹੋਇਆ ਹੈ। ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਸਵੇਰੇ ਤੇਜ਼ੀ ਨਾਲ ਹੋਈ ਹੈ। ਅੱਜ ਦੇ ਕਾਰੋਬਾਰ 'ਚ ਆਈ.ਟੀ. ਅਤੇ ਫਰਟੀਲਾਈਜ਼ਰ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਦਿੱਗਜ਼ ਸ਼ੇਅਰਾਂ ਦੇ ਨਾਲ ਹੀ ਅੱਜ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਾਰੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.53 ਫੀਸਦੀ ਦੇ ਵਾਧੇ ਨਾਲ 15182 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਬੀ.ਐੱਸ.ਈ.ਦਾ ਸਮਾਲਕੈਪ ਇੰਡੈਕਸ 0.47 ਫੀਸਦੀ ਦੇ ਵਾਧੇ ਨਾਲ 146.05 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਅੱਜ ਦੇ ਕਾਰੋਬਾਰ 'ਚ ਆਇਲ ਐਂਡ ਗੈਸ ਸ਼ੇਅਰਾਂ 'ਚ ਵੀ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.92 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। 
ਬੈਂਕਿੰਗ ਸ਼ੇਅਰਾਂ 'ਚ ਚੰਗੀ ਖਰੀਦਾਰੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਬੈਂਕ ਨਿਫਟੀ 0.56 ਫੀਸਦੀ ਦੇ ਵਾਧੇ ਨਾਲ 27400 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਬਾਜ਼ਾਰ 'ਚ ਚੌਤਰਫਾ ਖਰੀਦਾਰੀ ਦੇ ਮਾਹੌਲ 'ਚ ਆਈ.ਟੀ., ਆਟੋ, ਐੱਫ.ਐੱਮ.ਸੀ.ਜੀ. ਅਤੇ ਰਿਐਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦੀ ਰਿਐਲਟੀ ਇੰਡੈਕਸ 0.83 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ। ਉੱਧਰ ਨਿਫਟੀ ਦੇ ਆਟੋ ਇੰਡੈਕਸ 'ਚ 0.44 ਫੀਸਦੀ, ਆਈ.ਟੀ. ਇੰਡੈਕਸ 'ਚ 1.2 ਫੀਸਦੀ ਅਤੇ ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.60 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

Aarti dhillon

This news is Content Editor Aarti dhillon