ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 638 ਅੰਕ ਚੜ੍ਹਿਆ ਤੇ ਨਿਫਟੀ ਨੇ ਵੀ ਭਰੀ ਉਡਾਣ

07/22/2021 4:26:59 PM

ਮੁੰਬਈ - ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਸਟਾਕ ਮਾਰਕੀਟ ਦਿਨ ਭਰ ਦੇ ਉਤਰਾਅ ਚੜ੍ਹਾਅ ਦੇ ਬਾਅਦ ਵੱਡੀ ਛਾਲ ਲਗਾ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 638.70 ਅੰਕ ਭਾਵ 1.22 ਪ੍ਰਤੀਸ਼ਤ ਦੀ ਤੇਜ਼ੀ ਨਾਲ 52,837.21 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 191.95 ਅੰਕ ਭਾਵ 1.23 ਪ੍ਰਤੀਸ਼ਤ ਦੇ ਵਾਧੇ ਨਾਲ 15,824.05 ਦੇ ਪੱਧਰ 'ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ 21 ਜੁਲਾਈ ਨੂੰ ਬਕਰੀਦ ਦੇ ਮੌਕੇ ਤੇ ਬੰਦ ਰਿਹਾ ਸੀ।

ਸੈਂਸੈਕਸ ਦੇ 30 ਵਿਚੋਂ 26 ਸ਼ੇਅਰਾਂ ਵਿਚ ਮਜ਼ਬੂਤੀ ਰਹੀ। ਨਿਫਟੀ ਦੇ 50 ਸ਼ੇਅਰਾਂ ਵਿਚੋਂ 43 ਸ਼ੇਅਰ ਪਿਛਲੇ ਬੰਦ ਭਾਅ ਤੋਂ ਉੱਪਰ ਕਾਰੋਬਾਰ ਕਰਦੇ ਨਜ਼ਰ ਆਏ। ਪ੍ਰਮੱਖ ਸ਼ੇਅਰਾਂ ਤੋਂ ਇਲਾਵਾ ਛੋਟੇ ਅਤੇ ਮੱਧਮ ਸ਼ੇਅਰਾਂ ਦੇ ਇੰਡੈਕਸ ਵਿਚ ਵੀ ਮਜ਼ਬੂਤੀ ਰਹੀ। ਨਿਫਟੀ ਮਿਡ ਕੈਪ 1.17 ਫ਼ੀਸਦੀ ਜਦੋਂਕਿ ਸਮਾਲ ਕੈਪ ਇੰਡੈਕਸ 1.49 ਫ਼ੀਸਦੀ ਵਧ ਕੇ ਬੰਦ ਹੋਇਆ।

ਟਾਪ ਗੇਨਰਜ਼

ਬਜਾਜ ਫਾਇਨਾਂਸ, ਭਾਰਤੀ ਏਅਰਟੈੱਲ, ਬਜਾਜ ਫਿਨਸਰਵ, ਟਾਟਾ ਸਟੀਲ, ਟਾਈਟਨ, ਸਨ ਫਾਰਮਾ, ਰਿਲਾਇੰਸ , ਨੈਸਲੇ ਇੰਡੀਆ, ਮਾਰੂਤੀ , ਪਾਵਰ ਗ੍ਰਿਡ

ਟਾਪ ਲੂਜ਼ਰਜ਼

ਐੱਮ ਐਂਡ ਐੱਮ, ਬਜਾਜ ਆਟੋ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ

ਗਲੋਬਲ ਬਜ਼ਾਰਾਂ ਵਿਚ ਹੋਏ ਵਾਧੇ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਬਾਜ਼ਾਰ ਦੀ ਗੱ ਲ ਕਰੀਏ ਤਾਂ 21 ਜੁਲਾਈ ਦੇ ਕਾਰੋਬਾਰ ਵਿਚ 0.92 ਫ਼ੀਸਦੀ ਭਾਵ 133.07 ਅੰਕਾਂ ਦੇ ਵਾਧੇ ਨਾਲ 14,631.95 'ਤੇ ਨੈਸਡੈਕ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵਧੀਆਂ DryFruit ਦੀਆਂ ਕੀਮਤਾਂ, ਬੇਲਗਾਮ ਹੋਏ ਕਾਜੂ ਤੇ ਸੌਗੀ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur