ਹਰੇ ਨਿਸ਼ਾਨ ''ਤੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ ਚ 222 ਅੰਕਾਂ ਦਾ ਉਛਾਲ

04/16/2020 4:28:34 PM

ਮੁੰਬਈ - ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ, ਅੱਜ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਦੇ ਦਿਨ ਭਾਰਤੀ  ਸਟਾਕ ਮਾਰਕੀਟ ਹਰੇ ਨਿਸ਼ਾਨ 'ਤੇ ਬੰਦ ਹੋਈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 222.80 ਅੰਕ ਯਾਨੀ ਕਿ 0.73 ਫੀਸਦੀ ਦੇ ਵਾਧੇ ਨਾਲ 30602.61 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 67.50 ਅੰਕ ਯਾਨੀ ਕਿ 0.76 ਫੀਸਦੀ ਦੀ ਤੇਜ਼ੀ ਦੇ ਨਾਲ 8992.80 'ਤੇ ਬੰਦ ਹੋਇਆ ਹੈ।

ਟਾਪ ਗੇਨਰਜ਼

ਐਨ.ਟੀ.ਪੀ.ਸੀ., ਵੇਦਾਂਤ, ਹਿੰਡਾਲਕੋ, ਆਈ.ਸੀ.ਆਈ.ਸੀ.ਆਈ. ਬੈਂਕ, ਟਾਈਟਨ, ਸਨ ਫਾਰਮਾ, ਐਸ.ਬੀ.ਆਈ., ਇੰਡਸਇੰਡ ਬੈਂਕ, ਬਜਾਜ ਫਿਨਸਰਵ, ਯੂ.ਪੀ.ਐਲ.

ਟਾਪ ਲੂਜ਼ਰਜ਼

 ਐਚ.ਸੀ.ਐਲ. ਟੇਕ, ਟੇਕ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ਹਿੰਦੁਸਤਾਨ ਯੂਨੀਲੀਵਰ, ਇਨਫਰਾਟੈੱਲ, ਇਨਫੋਸਿਸ, ਅਲਟਰਾਟੇਕ ਸੀਮੈਂਟ, ਆਈ.ਟੀ.ਸੀ. ,ਹੀਰੋ ਮੋਟੋਕਾਰਪ

ਸੈਕਟੋਰੀਲ ਇੰਡੈਕਸ 

ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਆਈ.ਟੀ. ਅਤੇ ਐਫ.ਐਮ.ਸੀ.ਜੀ. ਤੋਂ ਇਲਾਵਾ, ਸਾਰੇ ਸੈਕਟਰ ਵਾਧੇ ਨਾਲ ਬੰਦ ਹੋਏ ਹਨ। ਇਨ੍ਹਾਂ ਵਿਚ ਮੀਡੀਆ, ਮੈਟਲ, ਰੀਅਲਟੀ, ਫਾਰਮਾ, ਆਟੋ, ਬੈਂਕ, ਪ੍ਰਾਈਵੇਟ ਬੈਂਕ ਅਤੇ ਪੀਐਸਯੂ ਬੈਂਕ ਸ਼ਾਮਲ ਹਨ।

ਸਾਰਾ ਦਿਨ ਬਾਜ਼ਾਰ ਦੀ ਅਜਿਹੀ ਸਥਿਤੀ ਰਹੀ

ਅੱਜ ਸੈਂਸੈਕਸ 290.73 ਅੰਕ ਯਾਨੀ 0.96 ਫੀਸਦੀ ਦੇ ਨੁਕਸਾਨ ਨਾਲ 30089.08 ਦੇ ਪੱਧਰ 'ਤੇ ਸ਼ੁਰੂ ਹੋਇਆ। ਨਿਫਟੀ 76.15 ਅੰਕ ਯਾਨੀ 0.85 ਫੀਸਦੀ ਦੀ ਗਿਰਾਵਟ ਨਾਲ 8849.15 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸਦੇ ਬਾਅਦ ਬਾਜ਼ਾਰ ਵਿਚ ਇੱਕ ਰਿਕਵਰੀ ਦੇਖਣ ਨੂੰ ਮਿਲੀ। ਸਵੇਰੇ 11.30 ਵਜੇ ਬੀ ਐਸ ਸੀ ਦਾ ਸੈਂਸੈਕਸ 225.39 ਅੰਕ ਦੀ ਤੇਜ਼ੀ ਨਾਲ 30605.20 ਦੇ ਪੱਧਰ 'ਤੇ ਪਹੁੰਚ ਗਿਆ। ਨਿਫਟੀ 48.15 ਅੰਕ ਯਾਨੀ 0.54 ਫੀਸਦੀ ਦੀ ਤੇਜ਼ੀ ਨਾਲ 8973.45 ਦੇ ਪੱਧਰ 'ਤੇ ਬੰਦ ਹੋਇਆ ਹੈ।

Harinder Kaur

This news is Content Editor Harinder Kaur