ਬਜ਼ਾਰ 'ਚ ਹਲਕਾ ਵਾਧਾ, ਸੈਂਸੈਕਸ 42 ਅੰਕ ਚੜ੍ਹਿਆ ਤੇ ਨਿਫਟੀ 11837 ਦੇ ਪੱਧਰ 'ਤੇ ਬੰਦ

12/09/2019 4:02:04 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਹਲਕੀ ਤੇਜ਼ੀ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 42.28 ਅੰਕ ਯਾਨੀ ਕਿ 0.10 ਫੀਸਦੀ ਦੇ ਵਾਧੇ ਨਾਲ 40,487.43 ਦੇ ਪੱਧਰ 'ਤੇ ਅਤੇ ਨਿਫਚੀ 15.45 ਅੰਕ ਯਾਨੀ 0.13 ਫੀਸਦੀ ਦੇ ਵਾਧੇ ਨਾਲ 11,936.95 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਮਿਲਿਆ-ਜੁਲਿਆ ਕਾਰੋਬਾਰ

ਮਿਡ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਮਿਲਿਆ-ਜੁਲਿਆ ਕਾਰੋਬਾਰੇ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.11 ਫੀਸਦੀ ਵਧ ਕੇ 14683 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.44 ਫੀਸਦੀ ਦੀ ਗਿਰਾਵਟ ਦੇ ਨਾਲ 13280 'ਤੇ ਬੰਦ ਹੋਇਆ ਹੈ।

ਬੈਕਿੰਗ ਸ਼ੇਅਰਾਂ ਵਿਚ ਵਾਧਾ

ਬੈਂਕ ਨਿਫਟੀ 10 ਅੰਕਾਂ ਦੀ ਗਿਰਾਵਟ ਦੇ ਨਾਲ 31332 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਫਾਰਮਾ, ਆਟੋ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਫਾਰਮਾ ਇੰਡੈਕਸ 0.05 ਫੀਸਦੀ, ਮੈਟਲ ਇੰਡੈਕਸ 0.55 ਫੀਸਦੀ ਅਤੇ ਆਟੋ ਇੰਡੈਕਸ 0.80 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।

ਟਾਪ ਗੇਨਰਜ਼

ਬੀ.ਪੀ.ਸੀ.ਐਲ., ਐਚ.ਡੀ.ਐਫ.ਸੀ., ਐਕਸਿਸ ਬੈਂਕ, ਅਦਾਨੀ ਪੋਰਟਸ, ਜੇ.ਐਸ.ਡਬਲਯੂ. ਸਟੀਲ, ਰਿਲਾਇੰਸ, ਯੈੱਸ ਬੈਂਕ

ਟਾਪ ਲੂਜ਼ਰਜ਼

ਟੀ.ਸੀ.ਐਸ., ਸਿਪਲਾ, ਐਚ.ਸੀ.ਐਲ., ਟੇਕ, ਜ਼ੀ ਐਂਟਰਟੇਮੈਂਟ, ਲਾਰਸਨ, ਟੇਕ ਮਹਿੰਦਰਾ