ਸ਼ੇਅਰ ਬਾਜ਼ਾਰ : ਸੈਂਸੈਕਸ 115 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

02/09/2023 10:44:33 AM

ਮੁੰਬਈ (ਭਾਸ਼ਾ) - ਮਿਸ਼ਰਤ ਗਲੋਬਲ ਸੰਕੇਤਾਂ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 115 ਅੰਕ ਡਿੱਗ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 113.77 ਅੰਕ ਜਾਂ 0.19 ਫੀਸਦੀ ਦੀ ਗਿਰਾਵਟ ਨਾਲ 60,550.02 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 63.70 ਅੰਕ ਜਾਂ 0.36 ਫੀਸਦੀ ਦੀ ਗਿਰਾਵਟ ਨਾਲ 17,808 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਕੰਪਨੀਆਂ ਵਿੱਚੋਂ ਮਾਰੂਤੀ ਦੇ ਸਟਾਕ ਵਿੱਚ ਸਭ ਤੋਂ ਵੱਧ 1.31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਟਾਪ ਲੂਜ਼ਰਜ਼

ਮਾਰੂਤੀ,ਟਾਟਾ ਮੋਟਰਜ਼, ਬਜਾਜ ਫਿਨਸਰਵ, ਐਸਬੀਆਈ, ਭਾਰਤੀ ਏਅਰਟੈੱਲ, ਕੋਟਕ ਬੈਂਕ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼

ਟਾਪ ਗੇਨਰਜ਼

ਐਲਐਂਡਟੀ, ਬਜ਼ਾਰ ਫਾਈਨਾਂਸ, ਇਨਫੋਸਿਸ, ਪਾਵਰਗ੍ਰਿਡ, ਟੀਸੀਐਸ 

ਇਸ ਦੌਰਾਨ ਬੀਐੱਸਈ 'ਤੇ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਪਾਵਰ ਦੇ ਸ਼ੇਅਰ 5 ਫੀਸਦੀ ਤੋਂ ਜ਼ਿਆਦਾ ਡਿੱਗ ਕੇ 172.90 ਰੁਪਏ ਪ੍ਰਤੀ ਸਕ੍ਰਿਪ 'ਤੇ ਆ ਗਏ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੀ ਰਿਪੋਰਟ 'ਚ ਕੰਪਨੀ ਦਾ ਸ਼ੁੱਧ ਏਕੀਕ੍ਰਿਤ ਲਾਭ 96 ਫੀਸਦੀ ਦੀ ਗਿਰਾਵਟ ਨਾਲ 8.77 ਕਰੋੜ ਰੁਪਏ ਦਰਜ ਕੀਤਾ ਗਿਆ ਸੀ।


 

Harinder Kaur

This news is Content Editor Harinder Kaur