ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ : ਸੈਂਸੈਕਸ 647 ਅੰਕ ਡਿੱਗਾ ਤੇ ਨਿਫਟੀ ਵੀ ਦਬਾਅ ਹੇਠ ਖੁੱਲ੍ਹਿਆ

05/09/2022 10:11:59 AM

ਮੁੰਬਈ - ਸਟਾਕ ਮਾਰਕੀਟ ਨੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਗਿਰਾਵਟ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਅਤੇ ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 647.37 ਅੰਕ ਦੀ ਗਿਰਾਵਟ ਨਾਲ 54,188.21 ਅੰਕਾਂ 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ ਨੇ 183.55 ਅੰਕਾਂ ਦੇ ਦਬਾਅ ਨਾਲ 16,227.70 ਅੰਕਾਂ 'ਤੇ ਦਸਤਕ ਦਿੱਤੀ। ਮਿਡਕੈਪ ਅਤੇ ਸਮਾਲਕੈਪ ਨੇ ਵੀ ਲਾਲ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਹੈ। BSE ਮਿਡਕੈਪ 140.11 ਅੰਕ ਡਿੱਗ ਕੇ 22,989.50 'ਤੇ ਅਤੇ ਸਮਾਲਕੈਪ 102.86 ਅੰਕ ਡਿੱਗ ਕੇ 26,989.55 'ਤੇ ਖੁੱਲ੍ਹਿਆ। 

ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਮੌਜੂਦਾ ਸਮੇਂ 1.02 ਫ਼ੀਸਦੀ ਭਾਵ 167 ਅੰਕਾਂ ਦੀ ਗਿਰਾਵਟ ਦੇ ਨਾਲ 16,244.25 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੀਆਂ 50 ਕੰਪਨੀਆਂ ਦੇ ਸ਼ੇਅਰਾਂ ਵਿਚੋਂ 8 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ਵਿਚ ਕਾਰੋਬਾਰ ਕਰ ਰਹੇ ਹਨ ਅਤੇ 42 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। 

ਪਿਛਲੇ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੋ ਮਹੀਨਿਆਂ ਦੀ ਗਿਰਾਵਟ ਦੇ ਨਾਲ 55 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਤੋਂ ਹੇਠਾਂ 866.65 ਅੰਕ ਡਿੱਗ ਕੇ 54835.58 'ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 271.40 ਅੰਕ ਡਿੱਗ ਕੇ 16411.25 ਅੰਕ 'ਤੇ ਆ ਗਿਆ।

TOP GAINERS

SENSEX - HCLTECH,INFY,POWERGRID, BAJAJFINSRV, BHARTIARTL,ULTRACEMCO
NIFTY- INFY,HCLTECH, BAJAJFINSRV, POWERGRID,UPL

TOP LOSERS

SENSEX - WIPRO,TITAN,SUNPHARMA,TCS,LT,BAJFINANCE,HDFC
NIFTY - TECHM,INDUSINDBK,JSWSTEEL,RELIANCE,TATAMOTORS


 

Harinder Kaur

This news is Content Editor Harinder Kaur