ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਚ ਬੰਦ, ਸੈਂਸੈਕਸ 'ਚ 200 ਅੰਕਾਂ ਦੀ ਗਿਰਾਵਟ

01/21/2020 4:55:55 PM

ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਦਿਨਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ 205.10 ਅੰਕ ਯਾਨੀ 0.49 ਫੀਸਦੀ ਦੀ ਗਿਰਾਵਟ ਦੇ ਬਾਅਦ 41,323.81 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 54.70 ਅੰਕ ਯਾਨੀ ਕਿ 0.45 ਫੀਸਦੀ ਦੀ ਗਿਰਾਵਟ ਦੇ ਬਾਅਦ 12,169.85 ਦੇ ਪੱਧਰ 'ਤੇ ਬੰਦ ਹੋਇਆ।

ਉਤਾਰ-ਚੜ੍ਹਾਅ ਵਿਚਕਾਰ ਬਜ਼ਾਰ ਅੱਜ ਗਿਰਾਵਟ 'ਤੇ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਨਿਫਟੀ ਦੋ ਹਫਤੇ ਦੇ ਹੇਠਲੇ ਪੱਧਰ 'ਤੇ ਫਿਸਲ ਗਿਆ। ਆਟੋ, ਮੈਟਲ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ 'ਚ ਸਮਾਲ ਕੈਪ ਨੂੰ ਛੱਡ ਕੇ ਸਾਰੇ ਸੈਕਟਰ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਅੱਜ ਲਗਾਤਾਰ ਤੀਜੇ ਦਿਨ ਫਿਸਲਿਆ ਹੈ।

ਰੀਅਲਟੀ ਅਤੇ ਪਾਵਰ ਸ਼ੇਅਰਾਂ ਵਿਚ ਵਿਕਰੀ ਦਾ ਮਾਹੌਲ ਰਿਹਾ। ਸੈਂਸੈਕਸ 205 ਅੰਕ ਡਿੱਗ ਕੇ 41,324 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ 55 ਅੰਕ ਡਿੱਗ ਕੇ 12,170 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 133 ਅੰਕ ਡਿੱਗ ਕੇ 30, 948 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਮਿਡਕੈਪ 21 ਅੰਕ ਡਿੱਗ ਕੇ 17,952 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਵਿਚੋਂ 22 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ। ਨਿਫਟੀ ਦੇ 50 ਵਿਚੋਂ 38 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ।

ਟਾਪ  ਗੇਨਰਜ਼

ਕੋਟਕ ਬੈਂਕ, ਭਾਰਤੀ ਏਅਰਟੈੱਲ, ਐਚ.ਡੀ.ਐਫ.ਸੀ., ਇੰਡਸਇੰਡ ਬੈਂਕ, ONGC, ਰਿਲਾਇੰਸ

ਟਾਪ ਲੂਜ਼ਰਜ਼

ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਇਨਾਂਸ, ਬਜਾਜ ਆਟੋ, ਸਨ ਫਾਰਮਾ, ਆਈ.ਸੀ.ਆਈ.ਸੀ.ਆਈ. ਬੈਂਕ, ਨੈਸਲੇ ਇੰਡੀਆ, ਟਾਈਟਨ