ਸੈਂਸੈਕਸ ਸ਼ੁਰੂਆਤੀ ਕਾਰੋਬਾਰ ''ਚ 139 ਅੰਕ ਟੁੱਟਿਆ, ਰਿਲਾਇੰਸ ਦੇ ਸ਼ੇਅਰਾਂ ''ਚ 4 ਪ੍ਰਤੀਸ਼ਤ ਦੀ ਗਿਰਾਵਟ

11/02/2020 10:51:05 AM

ਮੁੰਬਈ (ਪੀ. ਟੀ.) - ਰਿਲਾਇੰਸ ਇੰਡਸਟਰੀਜ਼, ਟੀ.ਸੀ.ਐਸ. ਅਤੇ ਇੰਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਗਿਰਾਵਟ ਕਾਰਨ ਸੈਂਸੈਕਸ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 139 ਅੰਕ ਤੋਂ ਜ਼ਿਆਦਾ ਦੀ ਗਿਰਾਵਟ 'ਚ ਆ ਗਿਆ। ਵਿਦੇਸ਼ੀ ਫੰਡਾਂ ਦੀ ਵਾਪਸੀ ਨੇ ਬਾਜ਼ਾਰ ਦੀ ਭਾਵਨਾ ਨੂੰ ਪ੍ਰਭਾਵਤ ਕੀਤਾ। ਵਪਾਰੀਆਂ ਨੇ ਕਿਹਾ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਹਿਲੇ ਅੱਧੇ ਘੰਟੇ ਵਿਚ ਤਕਰੀਬਨ 473 ਅੰਕ ਉੱਪਰ-ਹੇਠਾਂ ​​ਹੋਇਆ। ਬਾਅਦ ਵਿਚ ਇਹ 139.36 ਅੰਕ ਭਾਵ 0.35 ਪ੍ਰਤੀਸ਼ਤ ਦੇ ਨੁਕਸਾਨ ਨਾਲ 39,474.71 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 41.85 ਅੰਕ ਭਾਵ 0.36 ਫੀਸਦੀ ਦੇ ਨੁਕਸਾਨ ਨਾਲ 11,600.55 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਕੰਪਨੀਆਂ ਵਿਚਾਲੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਸਭ ਤੋਂ ਵਧ ਚਾਰ ਪ੍ਰਤੀਸ਼ਤ ਘੱਟ ਗਏ। ਐਚ.ਸੀ.ਐਲ. ਟੇਕ, ਟੀ.ਸੀ.ਐਸ., ਏਸ਼ੀਅਨ ਪੇਂਟਸ, ਬਜਾਜ ਆਟੋ, ਇਨਫੋਸਿਸ ਅਤੇ ਹਿੰਦੁਸਤਾਨ ਯੂਨੀਲੀਵਰ ਵੀ ਘਾਟੇ ਵਿਚ ਸਨ। ਦੂਜੇ ਪਾਸੇ ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ ਅਤੇ ਐਸ.ਬੀ.ਆਈ. ਦੇ ਸ਼ੇਅਰਾਂ ਵਿਚ ਤਕਰੀਬਨ ਪੰਜ ਫੀਸਦ ਦਾ ਫਾਇਦਾ ਰਿਹਾ।

Harinder Kaur

This news is Content Editor Harinder Kaur