ਸੈਂਸੈਕਸ ਨੇ ਰਚਿਆ ਇਤਿਹਾਸ, ਪਹਿਲੀ ਵਾਰ 60000 ਦੇ ਪਾਰ ਅਤੇ ਨਿਫਟੀ 17900 ਦੇ ਰਿਕਾਰਡ ਉੱਚੇ ਪੱਧਰ 'ਤੇ

09/24/2021 10:01:49 AM

ਮੁੰਬਈ - ਅੱਜ ਹਫ਼ਤੇ ਦਾ ਆਖਰੀ ਵਪਾਰਕ ਦਿਨ ਯਾਨੀ ਸ਼ੁੱਕਰਵਾਰ ਸ਼ੇਅਰ ਬਾਜ਼ਾਰ ਰਿਕਾਰਡ ਪੱਧਰ 'ਤੇ ਖੁੱਲ੍ਹਿਆ। ਬਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਸੈਂਸੈਕਸ ਪਹਿਲੀ ਵਾਰ 60 ਹਜ਼ਾਰ ਨੂੰ ਪਾਰ ਕਰ ਗਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 325.71 ਅੰਕ ਭਾਵ 0.54 ਫੀਸਦੀ ਦੇ ਵਾਧੇ ਨਾਲ 60211.07 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 93.30 ਅੰਕਾਂ ਭਾਵ 0.52 ਫੀਸਦੀ ਦੇ ਵਾਧੇ ਨਾਲ 17916.30 'ਤੇ ਖੁੱਲ੍ਹਿਆ। ਪਿਛਲੇ ਹਫਤੇ, ਸੈਂਸੈਕਸ 710 ਅੰਕ ਭਾਵ 1.21 ਫੀਸਦੀ ਵਧਿਆ ਸੀ। ਸ਼ੁਰੂਆਤੀ ਵਪਾਰ ਵਿੱਚ 1293 ਸ਼ੇਅਰਾਂ ਵਿੱਚ ਵਾਧਾ, 355 ਸ਼ੇਅਰਾਂ ਵਿੱਚ ਗਿਰਾਵਟ ਅਤੇ 89 ਸ਼ੇਅਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਨ੍ਹਾਂ ਕਾਰਨਾਂ ਕਰਕੇ ਸ਼ੇਅਰ ਬਾਜ਼ਾਰ ਨੇ ਦਰਜ ਕੀਤਾ ਵਾਧਾ

ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਫੈਸਲੇ ਆ ਗਏ ਹਨ। ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਸਗੋਂ ਆਉਣ ਵਾਲੇ ਦਿਨਾਂ ਵਿੱਚ ਕਟੌਤੀ ਦੇ ਸੰਕੇਤ ਵੀ ਦਿੱਤੇ ਹਨ। ਆਈ.ਪੀ.ਓ. ਬਾਜ਼ਾਰ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਨਾਲ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ। ਕੰਪਨੀਆਂ ਦੂਜੀ ਤਿਮਾਹੀ ਦੇ ਚੰਗੇ ਨਤੀਜਿਆਂ ਦੀ ਉਮੀਦ ਕਰ ਰਹੀਆਂ ਹਨ। ਦੇਸ਼ ਦੀ ਅਰਥ ਵਿਵਸਥਾ, ਜਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕੀਤਾ ਹੈ, ਮਜ਼ਬੂਤੀ ਨਾਲ ਲੀਹ 'ਤੇ ਆ ਰਹੀ ਹੈ। ਸਰਕਾਰ ਉਦਯੋਗਾਂ ਨੂੰ ਨਿਰੰਤਰ ਸਹਾਇਤਾ ਦੇ ਰਹੀ ਹੈ। ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਜੀ.ਡੀ.ਪੀ. ਵਿਕਾਸ ਦਰ 20.1 ਫ਼ੀਸਦੀ ਰਹੀ। ਟੀਕਾਕਰਣ ਕਾਰਨ ਨਿਵੇਸ਼ਕਾਂ ਵਿਚ ਕੋਰੋਨਾ ਦਾ ਡਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਨਿਵੇਸ਼ਕਾਂ ਨੂੰ ਉਤਸ਼ਆਹ ਮਿਲ ਰਿਹਾ ਹੈ।

ਟਾਪ ਗੇਨਰਜ਼

ਇੰਫੋਸਿਸ, ਐਚ.ਸੀ.ਐਲ. ਟੈਕ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਐਲ.ਐਂਡ.ਟੀ., ਟੈਕ ਮਹਿੰਦਰਾ, ਟੀ.ਸੀ.ਐਸ., ਐਚ.ਡੀ.ਐਫ.ਸੀ. ਬੈਂਕ, ਕੋਟਕ ਬੈਂਕ, ਪਾਵਰ ਗਰਿੱਡ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈਲ, ਸਨ ਫਾਰਮਾ, ਮਾਰੂਤੀ, ਡਾਕਟਰ ਰੈਡੀ, ਆਈ.ਟੀ.ਸੀ., ਰਿਲਾਇੰਸ, ਬਜਾਜ ਆਟੋ, ਐਚ.ਡੀ.ਐਫ.ਸੀ., ਐਸ.ਬੀ.ਆਈ., ਬਜਾਜ ਫਿਨਸਰਵ, ਨੇਸਲੇ ਇੰਡੀਆ, ਐਮ.ਐਂਡ.ਐਮ., ਐਕਸਿਸ ਬੈਂਕ. ਬਜਾਜ ਫਾਈਨਾਂਸ

ਟਾਪ ਲੂਜ਼ਰਜ਼

ਟਾਟਾ ਸਟੀਲ, ਐਨ.ਟੀ.ਪੀ.ਸੀ., ਹਿੰਦੁਸਤਾਨ ਯੂਨੀਲੀਵਰ, ਅਲਟਰਾਟੈਕ ਸੀਮੈਂਟ, ਟਾਈਟਨ 

Harinder Kaur

This news is Content Editor Harinder Kaur