ਸੈਂਸੈਕਸ 56 ਹਜ਼ਾਰ ਦੇ ਪਾਰ, ਨਿਵੇਸ਼ਕਾਂ ਦੀ ਪੂੰਜੀ 10 ਲੱਖ ਕਰੋੜ ਰੁਪਏ ਵਧੀ

07/22/2022 5:19:33 PM

ਮੁੰਬਈ — ਘਰੇਲੂ ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਲਗਾਤਾਰ ਛੇਵੇਂ ਦਿਨ ਤੇਜ਼ੀ ਦਰਜ ਕੀਤੀ ਗਈ ਅਤੇ ਦੋਵੇਂ ਪ੍ਰਮੁੱਖ ਸੂਚਕਾਂਕ ਨੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦਰਜ ਕੀਤੀ। ਸੈਂਸੈਕਸ ਅਤੇ ਨਿਫਟੀ 7 ਹਫਤੇ ਦੇ ਉੱਚੇ ਪੱਧਰ 'ਤੇ ਬੰਦ ਹੋਏ। ਬੈਂਕਿੰਗ, ਫਾਇਨਾਂਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਰਹੀ। ਆਟੋ, ਰੀਅਲਟੀ ਅਤੇ ਐੱਫਐੱਮਜੀ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਆਈ.ਟੀ., ਐਨਰਜੀ, ਫਾਰਮਾ ਸ਼ੇਅਰ ਦਬਾਅ 'ਚ ਰਹੇ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 390.28 ਅੰਕ ਭਾਵ 0.70 ਫੀਸਦੀ ਦੇ ਵਾਧੇ ਨਾਲ 56,072.23 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 114.20 ਅੰਕ ਭਾਵ 0.69 ਫੀਸਦੀ ਦੇ ਵਾਧੇ ਨਾਲ 16719.85 'ਤੇ ਬੰਦ ਹੋਇਆ।

ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਪੂੰਜੀ ਇਸ ਹਫਤੇ 10 ਲੱਖ ਕਰੋੜ ਰੁਪਏ ਵਧੀ 

ਸ਼ੇਅਰ ਬਾਜ਼ਾਰਾਂ 'ਚ ਜਾਰੀ ਉਛਾਲ ਦੇ ਵਿਚਕਾਰ ਇਸ ਹਫਤੇ ਨਿਵੇਸ਼ਕਾਂ ਦੀ ਪੂੰਜੀ 'ਚ 10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਅੱਜ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 2,60,93,602.82 ਕਰੋੜ ਰੁਪਏ ਰਿਹਾ। ਪਿਛਲੇ 6 ਵਪਾਰਕ ਸੈਸ਼ਨਾਂ ਵਿੱਚ, BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 9,76,749.78 ਕਰੋੜ ਰੁਪਏ ਵਧ ਕੇ 2,60,93,602.82 ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਦੌਰਾਨ ਨਿਵੇਸ਼ਕਾਂ ਦੀ ਜਾਇਦਾਦ ਵਿੱਚ 10,27,622.17 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅੱਜ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਦੀ ਪੂੰਜੀ 'ਚ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਬੰਦ ਹੋਇਆ

ਪਿਛਲੇ ਸੈਸ਼ਨ 'ਚ ਵੀਰਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 284.42 ਅੰਕ ਭਾਵ 0.51 ਫੀਸਦੀ ਦੇ ਵਾਧੇ ਨਾਲ 55,681.95 'ਤੇ ਬੰਦ ਹੋਇਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 84.40 ਅੰਕ ਭਾਵ 0.51 ਫੀਸਦੀ ਦੇ ਵਾਧੇ ਨਾਲ 16,605.25 'ਤੇ ਬੰਦ ਹੋਇਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur