ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 59000 ਅਤੇ ਨਿਫਟੀ 17550 ਦੇ ਉੱਪਰ ਬੰਦ

09/21/2021 4:05:26 PM

ਮੁੰਬਈ : ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। BSE ਸੈਂਸੈਕਸ 514.34 (0.88%) ਅੰਕ ਚੜ੍ਹ ਕੇ 59,005.27 ਅਤੇ ਨਿਫਟੀ 169.90 (0.98%) ਅੰਕ ਵਧ ਕੇ 17,566.80 'ਤੇ ਬੰਦ ਹੋਇਆ।

ਕਾਰੋਬਾਰੀ ਹਫਤੇ ਦੇ ਦੂਜੇ ਦਿਨ ਯਾਨੀ ਅੱਜ ਬਾਜ਼ਾਰ ਨੇ ਮਜ਼ਬੂਤ ​​ਸ਼ੁਰੂਆਤ ਕੀਤੀ। ਸੈਂਸੈਕਸ 58,630 ਅਤੇ ਨਿਫਟੀ 17,450 'ਤੇ ਖੁੱਲ੍ਹਿਆ। ਬਾਜ਼ਾਰ ਵਿੱਚ ਬਹੁਤ ਜ਼ਿਆਦਾ ਉਤਰਾਅ -ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਵੇਲੇ ਸੈਂਸੈਕਸ 160 ਅੰਕ ਵਧ ਕੇ 58,650 ਅਤੇ ਨਿਫਟੀ 60 ਅੰਕ ਵਧ ਕੇ 17,450 'ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 ਸ਼ੇਅਰ ਲਾਭ ਦੇ ਨਾਲ ਅਤੇ 11 ਸ਼ੇਅਰ ਕਮਜ਼ੋਰੀ ਨਾਲ ਕਾਰੋਬਾਰ ਕਰ ਰਹੇ ਹਨ। ਜਿਸ ਵਿੱਚ ਇੰਡਸਇੰਡ ਬੈਂਕ ਦਾ ਸ਼ੇਅਰ 4% ਅਤੇ ਬਜਾਜ ਫਾਈਨਾਂਸ ਦਾ ਸ਼ੇਅਰ 2% ਤੋਂ ਵੱਧ ਹੈ। ਇਸ ਦੇ ਨਾਲ ਹੀ ਮਾਰੂਤੀ ਦੇ ਸ਼ੇਅਰ ਵਿੱਚ 2%ਦੀ ਗਿਰਾਵਟ ਵੇਖੀ ਜਾ ਰਹੀ ਹੈ।

ਬੀ.ਐਸ.ਈ .ਉੱਤੇ 3,291 ਸ਼ੇਅਰਾਂ ਵਿੱਚ ਵਪਾਰ ਕੀਤਾ ਜਾ ਰਿਹਾ ਹੈ ਜਿਸ 'ਚ 1,208 ਸ਼ੇਅਰ ਵਾਧੇ ਦੇ ਨਾਲ ਅਤੇ 1,921 ਸ਼ੇਅਰ ਲਾਲ ਨਿਸ਼ਾਨ 'ਤੇ ਵਪਾਰ ਕਰਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਬੀ.ਐਸ.ਈ. ਤੇ ਸੂਚੀਬੱਧ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ 255 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੈਂਸੈਕਸ 525 ਅੰਕ ਡਿੱਗ ਕੇ 58,491 ਅਤੇ ਨਿਫਟੀ 188 ਅੰਕ ਡਿੱਗ ਕੇ 17,397 'ਤੇ ਬੰਦ ਹੋਇਆ ਸੀ।

ਪਾਰਸ ਡਿਫੈਂਸ ਦਾ ਆਈ.ਪੀ.ਓ. ਖੁੱਲ੍ਹਿਆ

ਰੱਖਿਆ ਅਤੇ ਪੁਲਾੜ ਇੰਜੀਨੀਅਰਿੰਗ ਖੇਤਰ ਦੀ ਇੱਕ ਕੰਪਨੀ ਪਾਰਸ ਡਿਫੈਂਸ ਦਾ ਆਈ.ਪੀ.ਓ. ਖੁੱਲ੍ਹ ਗਿਆ ਹੈ। ਇਸ਼ੂ ਨੂੰ ਪਹਿਲੇ ਘੰਟੇ ਵਿੱਚ ਹੀ 7 ਗੁਣਾ ਭਰ ਗਿਆ। ਇਸ਼ੂ ਦੇ ਜ਼ਰੀਏ ਕੰਪਨੀ 170.78 ਕਰੋੜ ਰੁਪਏ ਜੁਟਾਏਗੀ। ਕੰਪਨੀ ਨੇ ਇਸ਼ੂ ਮੁੱਲ ਬੈਂਡ 165-175 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਨਿਵੇਸ਼ਕ 23 ਸਤੰਬਰ ਤੱਕ ਇਸ ਆਈ.ਪੀ.ਓ. ਵਿੱਚ ਨਿਵੇਸ਼ ਲਈ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 1 ਅਕਤੂਬਰ 2021 ਨੂੰ ਸੂਚੀਬੱਧ ਕੀਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur