ਸ਼ੇਅਰ ਬਾਜ਼ਾਰ ''ਚ ਹਾਹਾਕਾਰ, ਸੈਂਸੈਕਸ 572 ਤੇ ਨਿਫਟੀ 10 ਅੰਕ ਡਿੱਗ ਕੇ ਬੰਦ

12/06/2018 3:50:18 PM

ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਅੱਜ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰੋਬਾਰ ਦੌਰਾਨ ਅੱਜ ਸੈਂਸੈਕਸ 500 ਅੰਕ ਤੇ ਨਿਫਟੀ 160 ਅੰਕਾਂ ਤੱਕ ਡਿੱਗ ਗਿਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 572.28 ਅੰਕ ਭਾਵ 1.59 ਫੀਸਦੀ ਡਿੱਗ ਕੇ 35,312.13 'ਤੇ, ਉੱਧਰ ਨਿਫਟੀ 189.25 ਅੰਕ ਡਿੱਗ ਕੇ ਭਾਵ 1.76 ਫੀਸਦੀ ਡਿੱਗ ਕੇ 10,593.65 'ਤੇ ਬੰਦ ਹੋਇਆ ਹੈ। 
ਕੱਲ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਮਾਨਿਟਰੀ ਪਾਲਿਸੀ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਹੋਣ ਨਾਲ ਸ਼ੇਅਰ ਬਾਜ਼ਾਰ ਨੂੰ ਤਗੜਾ ਝਟਕਾ ਲੱਗਿਆ ਅਤੇ ਗਿਰਾਵਟ ਵਧ ਗਈ ਸੀ। ਕੱਲ ਸੈਂਸੈਕਸ 300 ਅੰਕਾਂ ਦੀ ਗਿਰਾਵਟ ਨਾਲ 35800 ਦੇ ਕਰੀਬ ਪਹੁੰਚਿਆ ਉੱਧਰ ਨਿਫਟੀ 113 ਅੰਕਾਂ ਦੀ ਕਮਜ਼ੋਰੀ ਨਾਲ 10800 ਦੇ ਹੇਠਾਂ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 35590 ਦੇ ਆਲੇ-ਦੁਆਲੇ ਅਤੇ ਨਿਫਟੀ 10690 ਦੇ ਕਰੀਬ ਨਜ਼ਰ ਆ ਰਿਹਾ ਹੈ। ਕੱਲ ਬੀ.ਐੱਸ.ਈ. ਦੀ ਮਿਡਕੈਪ ਇੰਡੈਕਸ 0.6 ਫੀਸਦੀ ਦੀ ਕਮਜ਼ੋਰੀ ਨਾਲ 14815 ਦੇ ਆਲੇ-ਦੁਆਲੇ ਕਾਰੋਬਾਰ ਕੀਤਾ ਉੱਧਰ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਟੁੱਟ ਕੇ 14275 ਦੇ ਆਲੇ-ਦੁਆਲੇ ਦਿੱਸ ਰਿਹਾ ਹੈ। 
ਟਾਪ ਲੂਜ਼ਰ 'ਚ ਸ਼ਾਮਲ ਇਹ ਕੰਪਨੀਆਂ
ਅੱਜ ਟਾਪ ਲੂਜ਼ਰਸ 'ਚ ਵੇਦਾਂਤਾ, ਇੰਡੀਆਬੁਲਸ ਹਾਊਸਿੰਗ ਫਾਈਨੈਂਸ, ਯੈੱਸ ਬੈਂਕ, ਹਿੰਡਾਲਕੋ, ਟਾਟਾ ਸਟੀਲ ਅਤੇ ਜੇ.ਐੱਸ.ਡਬਲਿਊ. ਸਟੀਲ ਸ਼ਾਮਲ ਹੈ। 
ਉੱਧਰ ਟਾਪ ਗੇਨਰਸ 'ਚ ਸਨ ਫਾਰਮਾ, ਪਾਵਰਗ੍ਰਿਡ ਅਤੇ ਯੂ.ਪੀ.ਐੱਲ. ਸ਼ਾਮਲ ਹੈ।

Aarti dhillon

This news is Content Editor Aarti dhillon