ਲਾਲ ਨਿਸ਼ਾਨ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ ਤੇ ਨਿਫਟੀ ਦੋਵੇਂ ਡਿੱਗੇ

12/21/2020 10:01:39 AM

ਮੁੰਬਈ — ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਤੇ ਖੁੱਲਿ੍ਹਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 174.31 ਅੰਕ ਭਾਵ 0.37 ਫੀਸਦੀ ਦੀ ਗਿਰਾਵਟ ਦੇ ਨਾਲ 46786.38 ਦੇ ਪੱਧਰ ’ਤੇ ਖੁੱਲਿ੍ਹਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.41%  ਭਾਵ 56.20 ਅੰਕਾਂ ਦੀ ਗਿਰਾਵਟ ਨਾਲ 13704.30 ਦੇ ਪੱਧਰ ’ਤੇ ਖੁੱਲਿ੍ਹਆ। ਬੀ.ਐਸ.ਈ. ਸਟੈਂਡਰਡ ਇੰਡੈਕਸ ਪਿਛਲੇ ਹਫਤੇ 861.68 ਅੰਕ ਭਾਵ 1.86 ਪ੍ਰਤੀਸ਼ਤ ਮਜ਼ਬੂਤ ਹੋਇਆ ਸੀ।

ਮਾਰਕੀਟ ਇਸ ਹਫਤੇ ਇਨ੍ਹਾਂ ਕਾਰਕਾਂ ਨਾਲ ਪ੍ਰਭਾਵਤ ਹੋਵੇਗੀ

ਘਰੇਲੂ ਸਟਾਕ ਮਾਰਕੀਟ ਵਿਚ ਕਿਸੇ ਵੱਡੀ ਗਤੀਵਿਧੀ ਦੀ ਅਣਹੋਂਦ ਵਿਚ ਇਸ ਹਫਤੇ ਗਲੋਬਲ ਘਟਨਾਕ੍ਰਮ ਖ਼ਾਸਕਰ ਅਮਰੀਕਾ ਵਿਚ ਵਿੱਤੀ ਪੈਕੇਜ ਅਤੇ ਕੋਵਿਡ -19 ਟੀਕੇ ਨਾਲ ਜੁੜੀਆਂ ਖ਼ਬਰਾਂ ਹੀ ਮਾਰਕੀਟ ਨੂੰ ਦਿਸ਼ਾ ਦੇਣਗੀਆਂ। ਵਿਸ਼ਲੇਸ਼ਕਾਂ ਅਨੁਸਾਰ ਛੁੱਟੀ ਹੋਣ ਕਾਰਨ ਘੱਟ ਕਾਰੋਬਾਰੀ ਦਿਨਾਂ ਦੇ ਹਫ਼ਤੇ ਦੌਰਾਨ ਘਰੇਲੂ ਬਜ਼ਾਰ ’ਚ ਮੁਨਾਫਾ ਹੋ ਸਕਦਾ ਹੈ। ਕ੍ਰਿਸਮਿਸ ਦੇ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਅਤੇ ਵਿੱਤੀ ਬਾਜ਼ਾਰ ਬੰਦ ਰਹਿਣਗੇ। ਨਿਵੇਸ਼ਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਦੇ ਨਿਵੇਸ਼ ਮਾਡਲ ਨੂੰ ਵੀ ਵੇਖਣਗੇ। ਐਫ.ਪੀ.ਆਈ. ਦਾ ਨਿਵੇਸ਼ ਬਾਜ਼ਾਰਾਂ ਦੀ ਤੇਜ਼ੀ ਦਾ ਇੱਕ ਵੱਡਾ ਕਾਰਨ ਰਿਹਾ ਹੈ।

ਟਾਪ ਗੇਨਰਜ਼

ਐਲ.ਐਂਡ.ਟੀ., ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ 

ਟਾਪ ਲੂਜ਼ਰਜ਼

ਡਾ. ਰੈੱਡੀ, ਐਚ.ਡੀ.ਐਫ.ਸੀ. ਬੈਂਕ, ਨੈਸਲੇ ਇੰਡੀਆ, ਮਾਰੂਤੀ, ਅਲਟਰੇਟੈਕ ਸੀਮੈਂਟ, ਐਚ.ਸੀ.ਐਲ. ਟੇਕ, ਟੀ.ਸੀ.ਐਸ.

Harinder Kaur

This news is Content Editor Harinder Kaur