ਮਜ਼ਬੂਤੀ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 623 ਅੰਕ ਉਛਲਿਆ

05/24/2019 3:57:32 PM

ਨਵੀਂ ਦਿੱਲੀ—ਲੋਕਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਤਿਹਾਸਿਕ ਜਿੱਤ ਤੋਂ ਉਤਸ਼ਾਹਿਤ ਹੋ ਕੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ। ਸੈਂਸੈਕਸ 623.33 ਅੰਕਾਂ ਦੀ ਤੇਜ਼ੀ ਦੇ ਨਾਲ 39434.72 ਅੰਕ ਜਦੋਂਕਿ ਨਿਫਟੀ 187.05 ਅੰਕਾਂ ਦੀ ਤੇਜ਼ੀ ਨਾਲ 11844.10 ਅੰਕ 'ਤੇ ਬੰਦ ਹੋਇਆ ਹੈ। 
ਦੁਪਿਹਰ ਦੇ ਕਾਰੋਬਾਰ 'ਚ ਸੈਂਸੈਕਸ 504.53 ਅੰਕ ਉਛਲ ਕੇ 39315.92 ਜਦੋਂਕਿ ਨਿਫਟੀ 152.55 ਅੰਕਾਂ ਦੇ ਵਾਧੇ ਨਾਲ 11809.60 ਅੰਕ 'ਤੇ ਰਿਹਾ। ਕਾਰੋਬਾਰ ਦੌਰਾਨ 665.58 ਅੰਕ ਦੇ ਉਛਾਲ ਨਾਲ 39,476.97 ਤੱਕ ਪਹੁੰਚਿਆ। ਨਿਫਟੀ ਨੇ 91 ਪੁਆਇੰਟ ਉੱਪਰ 11,748 'ਤੇ ਸ਼ੁਰੂਆਤ ਕੀਤੀ। ਇੰਟਰਾ-ਡੇਅ 'ਚ 202 ਪੁਆਇੰਟ ਦੇ ਵਾਧੇ ਨਾਲ 11,859 ਦਾ ਸਭ ਤੋਂ ਉੱਚਾ ਪੱਧਰ ਛੂਹਿਆ। ਬੈਂਕਿੰਗ ਅਤੇ ਆਟੋ ਸੈਕਟਰ ਦੇ ਸ਼ੇਅਰਾਂ 'ਚ ਚੰਗੀ ਖਰੀਦਾਰੀ ਹੋ ਰਹੀ ਹੈ।
ਬਜਾਜ ਫਾਈਨੈਂਸ ਦੇ ਸ਼ੇਅਰ 'ਚ 1.5 ਫੀਸਦੀ ਵਾਧਾ 
ਸੈਂਸੈਕਸ ਦੇ 30 'ਚੋਂ 23 ਅਤੇ ਨਿਫਟੀ ਦੇ 50 'ਚੋਂ 33 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ 'ਚ 5 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 'ਚ 3 ਫੀਸਦੀ ਅਤੇ ਐੱਸ.ਬੀ.ਆਈ. 'ਚ 2 ਫੀਸਦੀ ਦਾ ਉਛਾਲ ਆਇਆ। ਲਾਰਸਨ ਐਂਡ ਟੁਬਰੋ ਅਤੇ ਭਾਰਤੀ ਏਅਰਟੈੱਲ 'ਚ 3.5 ਫੀਸਦੀ ਅਤੇ ਬਜਾਜ ਫਾਈਨੈਂਸ 'ਚ 1.5 ਫੀਸਦੀ ਦੀ ਤੇਜ਼ੀ ਆਈ। ਦੂਜੇ ਪਾਸੇ ਓ.ਐੱਨ.ਜੀ.ਸੀ. 'ਚ 2.5 ਫੀਸਦੀ ਅਤੇ ਬਜਾਜ ਆਟੋ 'ਚ 1.5 ਫੀਸਦੀ ਦੀ ਗਿਰਾਵਟ ਦੇਖੀ ਗਈ। 
ਐੱਨ.ਡੀ.ਏ. ਦੀ ਜਿੱਤ ਨਾਲ ਬਾਜ਼ਾਰ 'ਚ ਖਰੀਦਾਰੀ:ਵਿਸ਼ਲੇਸ਼ਕ
ਵਿਸ਼ਲੇਸ਼ਕਾਂ ਦੇ ਮੁਤਾਬਕ ਐੱਨ.ਡੀ.ਏ. ਸਰਕਾਰ ਨੂੰ ਫਿਰ ਤੋਂ ਸੱਤਾ ਮਿਲਣ ਦੀ ਪ੍ਰਕਿਰਿਆ ਜਾਰੀ ਰਹਿਣ ਦੀ ਉਮੀਦ ਹੈ। ਇਸ ਲਈ ਨਿਵੇਸ਼ਕ ਖਰੀਦਾਰੀ ਕਰ ਰਹੇ ਹਨ। ਵੀਰਵਾਰ ਨੂੰ ਚੋਣਾਂ ਦੇ ਨਤੀਜਿਆਂ ਦੇ ਰੁਝਾਣ ਦੇ ਨਾਲ ਸੈਂਸੈਕਸ 1015 ਅੰਕ ਚੜ੍ਹ ਕੇ ਪਹਿਲੀ ਵਾਰ 40000 ਅਤੇ ਨਿਫਟੀ 12000 ਦੇ ਪੱਧਰ 'ਤੇ ਪਹੁੰਚਿਆ ਸੀ। ਹਾਲਾਂਕਿ ਮੁਨਾਫਾਵਸੂਲੀ ਹਾਵੀ ਹੋਣ ਦੀ ਵਜ੍ਹਾ ਨਾਲ ਦੋਵੇ ਇੰਡੈਕਸ ਪੂਰਾ ਵਾਧਾ ਗੁਆ ਕੇ ਗਿਰਾਵਟ ਦੇ ਨਾਲ ਬੰਦ ਹੋਇਆ।

Aarti dhillon

This news is Content Editor Aarti dhillon