ਸੈਂਸੈਕਸ ਅਤੇ ਨਿਫਟੀ ਨੇ ਕੀਤੀ ਸੁਚੇਤ ਸ਼ੁਰੂਆਤ , ਅਲਟਰਾਟੈਕ ਸੀਮੈਂਟ ਦੇ ਸ਼ੇਅਰਾਂ ''ਚ 3% ਦਾ ਵਾਧਾ

10/13/2020 11:20:32 AM

ਮੁੰਬਈ (ਪੀ. ਟੀ.) - ਲਗਾਤਾਰ ਅੱਠ ਕਾਰੋਬਾਰੀ ਸੈਸ਼ਨਾਂ 'ਚ ਤੇਜ਼ੀ ਦੇ ਬਾਅਦ ਉੱਚ ਪੱਧਰ 'ਤੇ ਨਿਵੇਸ਼ਕਾਂ ਵਲੋਂ ਮੁਨਾਫ਼ਾ ਕੱਢਣ ਕਾਰਨ ਮੰਗਲਵਾਰ ਨੂੰ ਸਟਾਕ ਮਾਰਕੀਟ ਸਾਵਧਾਨ ਰੁਖ ਨਾਲ ਖੁੱਲ੍ਹਿਆ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਨਾਕਾਰਾਤਮਕ ਰੁਝਾਨ ਨਾਲ ਖੁੱਲ੍ਹਣ ਤੋਂ ਬਾਅਦ 12.17 ਅੰਕ ਭਾਵ 0.03 ਪ੍ਰਤੀਸ਼ਤ ਦੇ ਵਾਧੇ ਨਾਲ 40,605.97 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ 4.40 ਅੰਕ ਭਾਵਂ 0.04 ਪ੍ਰਤੀਸ਼ਤ ਦੇ ਵਾਧੇ ਨਾਲ 11,935.35 ਅੰਕ 'ਤੇ ਸੀ।

ਸੈਂਸੈਕਸ ਦੀਆਂ ਕੰਪਨੀਆਂ ਵਿਚ ਅਲਟਰਾਟੈਕ ਸੀਮਿੰਟ ਦਾ ਸ਼ੇਅਰ ਸਭ ਤੋਂ ਜ਼ਿਆਦਾ ਲਗਭਗ ਤਿੰਨ ਪ੍ਰਤੀਸ਼ਤ ਵਧਿਆ। ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਟਾਈਟਨ, ਆਈ.ਟੀ.ਸੀ., ਕੋਟਕ ਬੈਂਕ ਅਤੇ ਐਲ.ਐਂਡ.ਟੀ. ਵੀ ਲਾਭ 'ਚ ਰਹੇ।

ਦੂਜੇ ਪਾਸੇ ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਐਸ.ਬੀ.ਆਈ., ਐਕਸਿਸ ਬੈਂਕ ਅਤੇ ਬਜਾਜ ਫਿਨਸਰ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪਿਆ।

ਸੈਂਸੇਕਸ ਪਿਛਲੇ ਕਾਰੋਬਾਰੀ ਸੈਸ਼ਨ ਵਿਚ 84.31 ਅੰਕ ਜਾਂ 0.21 ਪ੍ਰਤੀਸ਼ਤ ਦੀ ਤੇਜ਼ੀ ਨਾਲ 40,593.80 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 16.75 ਅੰਕ ਜਾਂ 0.14 ਫੀਸਦੀ ਦੀ ਤੇਜ਼ੀ ਨਾਲ 11,930.95 ਅੰਕ 'ਤੇ ਰਿਹਾ ਸੀ।

Harinder Kaur

This news is Content Editor Harinder Kaur