SUV ਦੇ ਦੌਰ ’ਚ ਸੇਡਾਨ ਦੀ ਵਾਪਸੀ ਦੀ ਕੋਸ਼ਿਸ਼, ਹੁੰਡਈ-ਹੋਂਡਾ-ਸਕੋਡਾ ਨੇ ਕੀਤੀ ਤਿਆਰੀ
Thursday, Aug 20, 2026 - 05:31 PM (IST)
ਬਿਜ਼ਨੈੱਸ ਡੈਸਕ - ਭਾਰਤੀ ਕਾਰ ਬਾਜ਼ਾਰ ’ਚ ਐੱਸ. ਯੂ. ਵੀ. ਦੇ ਵਧਦੇ ਦਬਦਬੇ ਵਿਚਾਲੇ ਹੁੰਡਈ, ਹੋਂਡਾ ਅਤੇ ਸਕੋਡਾ ਵਰਗੀਆਂ ਵਿਦੇਸ਼ੀ ਕੰਪਨੀਆਂ ਸੇਡਾਨ ਦੀ ਵਿਕਰੀ ਨੂੰ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ’ਚ ਜੁੱਟ ਗਈਆਂ ਹਨ। ਪਿਛਲੇ ਕੁਝ ਮਹੀਨਿਆਂ ’ਚ ਇਨ੍ਹਾਂ ਕੰਪਨੀਆਂ ਨੇ ਆਪਣੇ ਮੁੱਖ ਸੇਡਾਨ ਮਾਡਲਾਂ ਨੂੰ ਅੱਪਗ੍ਰੇਡ ਕਰ ਕੇ ਬਾਜ਼ਾਰ ’ਚ ਉਤਾਰਿਆ ਹੈ।
ਇਹ ਵੀ ਪੜ੍ਹੋ : 'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'
ਕੰਪਨੀਆਂ ਨੂੰ ਉਮੀਦ ਹੈ ਕਿ ਨਵੇਂ ਡਿਜ਼ਾਈਨ, ਬਿਹਤਰ ਸਹੂਲਤਾਂ ਅਤੇ ਆਧੁਨਿਕ ਟੈਕਨਾਲੋਜੀ ਰਾਹੀਂ ਗਾਹਕ ਫਿਰ ਤੋਂ ਸੇਡਾਨ ਵੱਲ ਆਕਰਸ਼ਿਤ ਹੋਣਗੇ। ਸਕੋਡਾ ਨੇ ਸਲਾਵੀਆ ਅਤੇ ਪ੍ਰੀਮੀਅਮ ਸੁਪਰਬ ਨੂੰ ਅੱਪਗ੍ਰੇਡ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਇਸ ਸ਼੍ਰੇਣੀ ’ਚ ਨਵੇਂ ਉਤਪਾਦਾਂ ਦੀ ਘਾਟ ਕਾਰਨ ਗਾਹਕਾਂ ਦੀ ਦਿਲਚਸਪੀ ਘੱਟ ਹੋਈ ਸੀ। ਹੁਣ ਨਵੇਂ ਮਾਡਲਾਂ ਰਾਹੀਂ ਮੰਗ ਨੂੰ ਦੁਬਾਰਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੋਡਾ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ ਅਸ਼ਵਿਨੀ ਗੁਪਤਾ ਮੁਤਾਬਕ ਕੰਪਨੀ ਸੇਡਾਨ ਨੂੰ ਆਪਣੀ ਪਛਾਣ ਦਾ ਅਹਿਮ ਹਿੱਸਾ ਮੰਨਦੀ ਹੈ ਅਤੇ ਭਾਰਤ ’ਚ ਇਸ ਲਈ ਅਜੇ ਵੀ ਜਗ੍ਹਾ ਦੇਖਦੀ ਹੈ।
ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ
ਹੁੰਡਈ ਨੇ ਮਾਰਚ ’ਚ ਵਰਨਾ ਨੂੰ ਅੱਪਗ੍ਰੇਡ ਕੀਤਾ, ਜਦੋਂਕਿ ਹੋਂਡਾ ਨੇ ਮਈ ’ਚ ਸਿਟੀ ਨੂੰ ਨਵਾਂ ਰੂਪ ਦਿੱਤਾ। ਹੋਂਡਾ ਨੇ ਲੱਗਭਗ 3 ਸਾਲਾਂ ਬਾਅਦ ਸਿਟੀ ’ਚ ਬਦਲਾਅ ਕੀਤੇ ਹਨ। ਕੰਪਨੀਆਂ ਦਾ ਮੰਨਣਾ ਹੈ ਕਿ ਬਿਹਤਰ ਉਤਪਾਦ ਅਤੇ ਨਵੀਆਂ ਸਹੂਲਤਾਂ ਵਿਕਰੀ ਨੂੰ ਬੜ੍ਹਾਵਾ ਦੇ ਸਕਦੀਆਂ ਹਨ।
ਬਾਜ਼ਾਰ ’ਚ ਐੱਸ. ਯੂ. ਵੀ. ਦੀ ਤੂਤੀ
ਹਾਲਾਂਕਿ ਅੰਕੜੇ ਸੇਡਾਨ ਦੇ ਸਾਹਮਣੇ ਵੱਡੀ ਚੁਣੌਤੀ ਦਿਖਾਉਂਦੇ ਹਨ। ਉਦਯੋਗ ਅੰਦਾਜ਼ਿਆਂ ਅਨੁਸਾਰ ਵਿੱਤੀ ਸਾਲ 2026 ’ਚ ਸੇਡਾਨ ਦੀ ਹਿੱਸੇਦਾਰੀ ਭਾਰਤ ਦੇ ਲੱਗਭਗ 47 ਲੱਖ ਇਕਾਈਆਂ ਵਾਲੇ ਯਾਤਰੀ ਵਾਹਨ ਬਾਜ਼ਾਰ ’ਚ 10 ਫੀਸਦੀ ਤੋਂ ਵੀ ਘੱਟ ਰਹਿ ਗਈ। ਵਿੱਤੀ ਸਾਲ 2019 ’ਚ ਇਹ ਹਿੱਸੇਦਾਰੀ ਲੱਗਭਗ 17 ਫੀਸਦੀ ਸੀ। ਇਸ ਦੇ ਉਲਟ ਐੱਸ. ਯੂ. ਵੀ. ਦੀ ਹਿੱਸੇਦਾਰੀ ਇਸੇ ਮਿਆਦ ’ਚ ਲੱਗਭਗ ਇਕ-ਚੌਥਾਈ ਤੋਂ ਵਧ ਕੇ ਅੱਧੇ ਤੋਂ ਵੱਧ ਬਾਜ਼ਾਰ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਕਈ ਮੁੱਖ ਮਾਡਲਾਂ ਦੀ ਵਿਕਰੀ ਕਮਜ਼ੋਰ
ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2026 ’ਚ ਯਾਤਰੀ ਵਾਹਨ ਉਦਯੋਗ ਦੀ ਵਾਧਾ ਦਰ ਲੱਗਭਗ 9 ਫੀਸਦੀ ਰਹੀ ਪਰ ਕਈ ਸੇਡਾਨ ਮਾਡਲ ਇਸ ਰਫਤਾਰ ਤੋਂ ਪਿੱਛੇ ਰਹੇ। ਹੋਂਡਾ ਅਮੇਜ਼ ਦੀ ਵਿਕਰੀ 0.6 ਫੀਸਦੀ ਵਧ ਕੇ 32,905 ਇਕਾਈਆਂ ਹੋਈ, ਜਦੋਂਕਿ ਸਿਟੀ ਦੀ ਵਿਕਰੀ 34 ਫੀਸਦੀ ਘੱਟ ਕੇ 7,197 ਇਕਾਈਆਂ ਰਹਿ ਗਈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...
ਹੁੰਡਈ ਵਰਨਾ ਦੀ ਵਿਕਰੀ 36 ਫੀਸਦੀ ਵਧ ਕੇ 9,925 ਇਕਾਈਆਂ ’ਤੇ ਪਹੁੰਚੀ। ਸਕੋਡਾ ਦੀ ਸਲਾਵੀਆ ਅਤੇ ਕੁਸ਼ਾਕ ਨਾਲ ਜੁੜੀ ਸੇਡਾਨ ਵਿਕਰੀ ਸੰਚਿਤ ਆਧਾਰ ’ਤੇ 7 ਫੀਸਦੀ ਘੱਟ ਕੇ 14,478 ਇਕਾਈਆਂ ਰਹੀ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਫਿਰ ਵੀ ਕੰਪਨੀਆਂ ਨੂੰ ਉਮੀਦ
ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਅਤੇ ਬਿਹਤਰ ਉਤਪਾਦਾਂ ਨਾਲ ਸੇਡਾਨ ਬਾਜ਼ਾਰ ’ਚ ਦੁਬਾਰਾ ਉਤਸ਼ਾਹ ਪੈਦਾ ਹੋ ਸਕਦਾ ਹੈ। ਫਿਲਹਾਲ ਐੱਸ. ਯੂ. ਵੀ. ਸ਼੍ਰੇਣੀ ’ਚ ਬਦਲਾਂ ਦੀ ਭਰਮਾਰ ਹੈ, ਜਦੋਂਕਿ ਸੇਡਾਨ ’ਚ ਮੁਕਾਬਲੇਬਾਜ਼ੀ ਮੁਕਾਬਲਤਨ ਘੱਟ ਹੈ। ਅਜਿਹੇ ’ਚ ਆਕਰਸ਼ਕ ਕੀਮਤ, ਆਧੁਨਿਕ ਸਹੂਲਤਾਂ ਅਤੇ ਬਿਹਤਰ ਡਿਜ਼ਾਈਨ ਨਾਲ ਕੰਪਨੀਆਂ ਇਸ ਬਾਜ਼ਾਰ ’ਚ ਹਿੱਸੇਦਾਰੀ ਵਧਾ ਸਕਦੀਆਂ ਹਨ।
ਐੱਸ. ਯੂ. ਵੀ. ਦਾ ਦਬਦਬਾ ਕਾਇਮ ਰਹਿਣ ਦੇ ਬਾਵਜੂਦ ਹੁੰਡਈ, ਹੋਂਡਾ ਅਤੇ ਸਕੋਡਾ ਦਾ ਸੇਡਾਨ ’ਤੇ ਦਾਅ ਦੱਸਦਾ ਹੈ ਕਿ ਕੰਪਨੀਆਂ ਇਸ ਸ਼੍ਰੇਣੀ ਨੂੰ ਅਜੇ ਪੂਰੀ ਤਰ੍ਹਾਂ ਛੱਡਣ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
