ਸੇਬੀ ਨੇ ਬਾਇਬੈਕ ਨਿਯਮਾਂ ''ਚ ਕੀਤਾ ਬਦਲਾਅ

09/18/2018 10:56:39 AM

ਨਵੀਂ ਦਿੱਲੀ—ਮਾਰਕਿਟ ਰੇਗੂਲੇਟਰ ਸੇਬੀ ਨੇ ਸ਼ੇਅਰ ਬਾਇਬੈਕ ਦੇ ਲਈ ਰੇਗੂਲੇਸ਼ਨਸ 'ਚ ਬਦਲਾਅ ਕੀਤਾ ਹੈ। ਇਸ ਨਾਲ ਪਬਲਿਕ ਅਨਾਊਂਸਮੈਂਟਸ ਕਰਨ ਦੀ ਲੋੜ 'ਤੇ ਪਿਕਚਰ ਜ਼ਿਆਦਾ ਸਾਫ ਹੋਵੇਗੀ। ਇਸ ਤੋਂ ਇਲਾਵਾ ਸੇਬੀ ਨੇ ਕਿਹਾ ਕਿ ਕ੍ਰੈਡਿਟ ਰੇਟਿੰਗ ਏਜੰਸੀਆਂ ਪਬਲਿਕ ਜਾਂ ਰਾਈਟਸ ਇਸ਼ੂ ਦੇ ਜ਼ਰਿਏ ਆਫਰ ਕੀਤੀ ਗਈ ਸਕਿਓਰਟੀਜ਼ ਦੀ ਰੇਟਿੰਗ ਦੇ ਸਿਵਾ ਕੋਈ ਹੋਰ ਇਕਟਵਿਟੀ ਨਹੀਂ ਕਰੇਗੀ। ਸੇਬੀ ਨੇ ਕਿਹਾ ਕਿ ਫਾਈਨਾਂਸ਼ੀਅਲ ਉਪਕਰਨ ਦੀ ਰੇਟਿੰਗ ਅਤੇ ਫਾਈਨਾਂਸ਼ੀਅਲ ਜਾਂ ਇਕਨਾਮਿਕ ਰਿਸਰਚ ਦੇ ਸਿਵਾ ਕਿਸੇ ਵੀ ਹੋਰ ਗਤੀਵਿਧੀ ਨੂੰ ਇਨ੍ਹਾਂ ਏਜੰਸੀਆਂ ਨੂੰ ਦੋ ਸਾਲ ਦੇ ਅੰਦਰ ਇਕ ਹੋਰ ਇਕਾਈ ਦੇ ਰੂਪ 'ਚ ਵੱਖ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸੇਬੀ ਨੇ ਭਗੌੜੇ ਆਰਥਿਕ ਅਪਰਾਧੀਆਂ ਦੇ ਕਿਸੇ ਕੰਪਨੀ 'ਚ ਸ਼ੇਅਰ ਹਾਸਿਲ ਕਰਨ ਲਈ ਓਪਨ ਆਫਰ ਜਾਂ ਕੰਪੀਟਿੰਗ ਆਫਰ ਲਿਆਉਣ 'ਤੇ ਰੋਕ ਵੀ ਲਗਾਈ। ਇਸ ਕਦਮ ਨਾਲ ਕਿਸੇ ਲਿਸਟਿਡ ਕੰਪਨੀ 'ਤੇ ਅਜਿਹੇ ਅਪਰਾਧੀ ਦਾ ਕੰਟਰੋਲ ਨਹੀਂ ਹੋ ਪਾਵੇਗਾ। ਬਾਇਬੈਕ ਨਿਯਮਾਂ ਦੀ ਸਮੀਖਿਆ ਭਾਸ਼ਾ ਸਰਲ ਬਣਾਉਣ, ਸੰਗਠਨ ਦੂਰ ਕਰਨ ਅਤੇ ਨਵੇਂ ਕੰਪਨੀਜ਼ ਐਕਟ ਨਾਲ ਜੁੜੀਆਂ ਗੱਲਾਂ ਨੂੰ ਅਪਡੇਟ ਕਰਨ ਲਈ ਕੀਤੀ ਗਈ। ਨਵਾਂ ਐਕਟ 2014 'ਚ ਲਾਗੂ ਹੋਇਆ ਸੀ। ਸੇਬੀ ਨੇ 11 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਸੀ ਕਿ ਬਾਇਬੈਕ ਪੀਰੀਅਡ ਕੰਪਨੀ ਦੇ ਬੋਰਡ ਦੇ ਬਾਇਬੈਕ ਦੀ ਆਗਿਆ ਦੇਣ ਦੀ ਤਾਰੀਕ ਅਤੇ ਆਫਰ ਸਵੀਕਾਰ ਕਰਨ ਵਾਲੇ ਸ਼ੇਅਰਧਾਰਕਾਂ 'ਚ ਪੇਮੈਂਟ ਕਰਨ ਦੀ ਤਾਰੀਕ ਤੱਕ ਦਾ ਹੋਵੇਗਾ। ਉੱਧਰ ਬਾਇਬੈਕ ਕਰਨ ਵਾਲੀ ਕੰਪਨੀ ਨੂੰ ਇਸ ਦਾ ਐਲਾਨ ਕਰਨ ਦੇ ਦੋ ਦਿਨਾਂ ਦੇ ਅੰਦਰ ਇਸ ਦੀ ਪਬਲਿਕ ਅਨਾਊਸਮੈਂਟ ਕਰਨੀ ਹੋਵੇਗੀ।


Related News