ETF ਨਿਯਮਾਂ ਦੇ ਸੁਚਾਰੂ ਸੰਚਾਲਨ ਲਈ ਸੇਬੀ ਨੇ ਵਧਾਈ ਮੋਹਲਤ, 1 ਦੀ ਬਜਾਏ 7 ਸਤੰਬਰ ਤੋਂ ਲਾਗੂ ਹੋਵੇਗੀ ਨਵੀਂ ਵਿਵਸਥਾ

Sunday, Aug 30, 2026 - 07:53 AM (IST)

ETF ਨਿਯਮਾਂ ਦੇ ਸੁਚਾਰੂ ਸੰਚਾਲਨ ਲਈ ਸੇਬੀ ਨੇ ਵਧਾਈ ਮੋਹਲਤ, 1 ਦੀ ਬਜਾਏ 7 ਸਤੰਬਰ ਤੋਂ ਲਾਗੂ ਹੋਵੇਗੀ ਨਵੀਂ ਵਿਵਸਥਾ

ਨਵੀਂ ਦਿੱਲੀ (ਏਜੰਸੀ) : ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ਼.) ਦੇ ਆਧਾਰ ਮੁੱਲ, ਮੁੱਲ ਘੇਰੇ, ਪ੍ਰੀ-ਓਪਨ ਸੈਸ਼ਨ ’ਚ ਕਾਲ ਨਿਲਾਮੀ ਅਤੇ ਕਲੋਜ਼-ਆਊਟ ਪ੍ਰਕਿਰਿਆ ਨਾਲ ਜੁੜੇ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ-ਹੱਦ ਇਕ ਹਫਤਾ ਵਧਾ ਦਿੱਤੀ। ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਇਕ ਸਰਕੂਲਰ ’ਚ ਕਿਹਾ ਕਿ ਇਹ ਵਿਵਸਥਾ ਪਹਿਲਾਂ 1 ਸਤੰਬਰ ਤੋਂ ਲਾਗੂ ਹੋਣ ਵਾਲੀ ਸੀ, ਪਰ ਹੁਣ ਇਹ 7 ਸਤੰਬਰ, 2026 ਤੋਂ ਲਾਗੂ ਹੋਵੇਗੀ। ਸੇਬੀ ਨੇ ਕਿਹਾ ਕਿ ਇਹ ਸਮਾਂ-ਹੱਦ ਸ਼ੇਅਰ ਬਾਜ਼ਾਰਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਅਤੇ ਨਿਯਮਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਧਾਈ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News