ਸਕੂਟਰ ਤੋੜ ਰਹੇ ਹਨ 110 ਸੀ. ਸੀ. ਸੈਗਮੈਂਟ ਬਾਈਕਸ ਦਾ ਬਾਜ਼ਾਰ

Sunday, Jan 28, 2018 - 11:23 PM (IST)

ਸਕੂਟਰ ਤੋੜ ਰਹੇ ਹਨ 110 ਸੀ. ਸੀ. ਸੈਗਮੈਂਟ ਬਾਈਕਸ ਦਾ ਬਾਜ਼ਾਰ

ਨਵੀਂ ਦਿੱਲੀ— ਦੇਸ਼ 'ਚ ਆਟੋਮੈਟਿਕ ਸਕੂਟਰ ਦੀ ਵਧਦੀ ਮੰਗ ਐਂਟਰੀ ਲੈਵਲ ਬਾਈਕਸ ਲਈ ਖ਼ਤਰਾ ਬਣਦੀ ਜਾ ਰਹੀ ਹੈ। ਪਿੰਡਾਂ ਦੇ ਨਾਲ ਸ਼ਹਿਰੀ ਬਾਜ਼ਾਰ ਨਵੇਂ ਅਤੇ ਸਟਾਈਲਿਸ਼ ਸਕੂਟਰ ਦੀ ਮੰਗ ਵਧਣ ਨਾਲ 100 ਸੀ. ਸੀ. ਤੋਂ 110 ਸੀ. ਸੀ. ਸੈਗਮੈਂਟ ਦੇ ਸਕੂਟਰ ਅਤੇ ਬਾਈਕਸ ਦੀ ਵਿਕਰੀ ਦਾ ਪਾੜਾ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਦੋਪਹੀਆ ਵਿਕਰੀ 'ਚ 110 ਸੀ. ਸੀ. ਸੈਗਮੈਂਟ ਤੱਕ ਦੇ ਸਕੂਟਰ ਅਤੇ ਬਾਈਕਸ ਦਾ ਬਾਜ਼ਾਰ 50 ਫ਼ੀਸਦੀ ਤੋਂ ਜ਼ਿਆਦਾ ਹੈ।
ਸਿਆਮ ਦੇ ਅੰਕੜਿਆਂ ਅਨੁਸਾਰ ਅਪ੍ਰੈਲ-ਦਸੰਬਰ 2017-18 ਦੌਰਾਨ 110 ਸੀ. ਸੀ. ਸੈਗਮੈਂਟ ਦੇ ਸਕੂਟਰ ਅਤੇ ਬਾਈਕਸ ਦੀ ਵਿਕਰੀ ਦਾ ਪਾੜਾ 5,62,824 ਯੂਨਿਟਸ ਹੋ ਗਿਆ ਹੈ, ਜਦੋਂ ਕਿ 2016-17 'ਚ ਇਹ ਅੰਕੜਾ 7,87,452 ਯੂਨਿਟਸ ਦਾ ਸੀ। ਇਹ ਅੰਕੜੇ ਸਾਫ਼ ਦੱਸਦੇ ਹਾਂ ਕਿ ਸਕੂਟਰ ਇੰਡਸਟਰੀ ਐਂਟਰੀ ਲੈਵਲ ਬਾਈਕਸ ਦੇ ਬਾਜ਼ਾਰ ਨੂੰ ਤੋੜ ਰਹੀ ਹੈ।
ਸਕੂਟਰਾਂ 'ਤੇ ਸ਼ਿਫਟ ਹੋ ਰਹੇ ਹਨ ਕਸਟਮਰਸ
ਇਕ੍ਰਾ ਦੀ ਰਿਪੋਰਟ ਅਨੁਸਾਰ ਸ਼ਹਿਰੀ ਕੰਜ਼ਿਊਮਰਸ ਦਾ ਸੈਗਮੈਂਟ 90 ਸੀ. ਸੀ. ਤੋਂ 125 ਸੀ. ਸੀ. ਸਕੂਟਰ ਸੈਗਮੈਂਟ 'ਤੇ ਸ਼ਿਫਟ ਹੁੰਦਾ ਜਾ ਰਿਹਾ ਹੈ। ਇੱਥੇ ਬਿਹਤਰ ਰਾਈਡ ਕੁਆਲਿਟੀ, ਪ੍ਰੀਮੀਅਮ ਲੁਕ ਤੇ ਜ਼ਿਆਦਾ ਫੀਚਰਸ ਦੀ ਵਜ੍ਹਾ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਹਾਈ ਐਂਡ ਸਕੂਟਰਸ ਸੈਗਮੈਂਟ ਦਾ ਬਦਲ ਚੁਣ ਰਹੇ ਹਨ। ਇੰਨਾ ਹੀ ਨਹੀਂ, ਕਈ ਪਹਿਲੀ ਵਾਰ ਖਰੀਦਣ ਵਾਲੇ ਕਸਟਮਰਸ ਵੀ ਇਸ ਤਰ੍ਹਾਂ ਦੇ ਸਕੂਟਰਸ ਦਾ ਬਦਲ ਚੁਣ ਰਹੇ ਹਨ।
ਸਕੂਟਰਾਂ ਦਾ ਵਿਕਰੀ ਵਾਧਾ ਬਾਈਕ ਤੋਂ ਜ਼ਿਆਦਾ 
ਸਿਆਮ ਦੇ ਅੰਕੜਿਆਂ ਮੁਤਾਬਕ, 125 ਸੀ. ਸੀ. ਤੋਂ ਘੱਟ ਸਕੂਟਰਾਂ ਦੀ ਵਿਕਰੀ ਅਪ੍ਰੈਲ-ਦਸੰਬਰ 2017-18 ਦੌਰਾਨ 49,50,329 ਯੂਨਿਟਸ ਰਹੀ ਜੋ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 42,00,496 ਯੂਨਿਟਸ ਸੀ। ਇਸ ਦੀ ਵਿਕਰੀ 'ਚ 17.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਥੇ ਹੀ ਬਾਈਕਸ ਸੈਗਮੈਂਟ 'ਚ ਕੁੱਲ ਵਿਕਰੀ 2017-18 'ਚ 5,51,193 ਯੂਨਿਟਸ ਰਹੀ ਜੋ ਕਿ ਪਹਿਲਾਂ 49,87,948 ਯੂਨਿਟਸ ਸੀ।


Related News