ਰਿਜ਼ਰਵ ਬੈਂਕ ਸਾਲਾਨਾ ਕਰਦੈ ਖਤਰਾ ਆਧਾਰਿਤ ਨਿਗਰਾਨੀ: PNB
Saturday, Mar 03, 2018 - 10:08 AM (IST)
ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ 'ਚ ਉਸ ਦੀ ਬਰੈਡੀ ਹਾਊਸ ਬਰਾਂਚ ਦਾ ਕੋਈ ਆਡਿਟ ਨਹੀਂ ਕੀਤਾ ਹੈ ਜੋ ਨੀਰਵ ਮੋਦੀ ਕਰਜ਼ਾ ਘਪਲਾ ਕਾਂਡ ਨੂੰ ਲੈ ਕੇ ਸੁਰਖੀਆਂ 'ਚ ਹੈ। ਪੀ. ਐੱਨ. ਬੀ. ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਸਾਲਾਨਾ ਆਧਾਰ 'ਤੇ ਉਸ ਦੀ ਖਤਰਾ ਆਧਾਰਿਤ ਨਿਗਰਾਨੀ ਕਰਦਾ ਰਿਹਾ ਹੈ।
