ਇਥੋਂ ਜਿਓ ਦਾ ਰੀਚਾਰਜ ਕਰਨ ''ਤੇ ਮਿਲੇਗਾ ਭਾਰੀ ਕੈਸ਼ਬੈਕ

08/16/2017 12:52:14 PM

ਜਲੰਧਰ- ਜੇਕਰ ਤੁਸੀਂ ਰਿਲਾਇੰਸ ਜਿਓ ਦੇ ਗਾਹਕ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਆਪਣੇ ਜਿਓ ਨੰਬਰ ਨੂੰ ਰੀਚਾਰਜ ਕਰਾਉਣ ਦੀ ਸੋਚ ਰਹੇ ਹੋ ਤਾਂ ਪੇ.ਟੀ.ਐੱਮ. ਰਾਹੀਂ ਰੀਚਾਰਚ ਕਰਕੇ 76 ਰੁਪਏ ਦਾ ਕੈਸ਼ਬੈਕ ਪਾ ਸਕਦੇ ਹੋ। ਇਸ ਆਫਰ 'ਚ ਯੂਜ਼ਰਸ ਨੂੰ ਪੇ.ਟੀ.ਐੱਮ. ਰਾਹੀਂ ਘੱਟੋ-ਘੱਟ 300 ਰੁਪਏ ਦਾ ਰੀਚਾਰਚ ਕਰਨਾ ਹੋਵੇਗਾ ਤਾਂ ਹੀ 76 ਰੁਪਏ ਦਾ ਕੈਸ਼ਬੈਕ ਮਿਲੇਗਾ। 
ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਨੂੰ ਇਹ ਕੈਸ਼ਬੈਕ JIOPAYTM ਪ੍ਰੋਮੋਕੋਡ ਰਾਹੀਂ ਮਿਲੇਗਾ। ਇਸ ਤੋਂ ਪਹਿਲਾਂ ਪੇ.ਟੀ.ਐੱਮ. ਜਿਓ ਯੂਜ਼ਰਸ ਨੂੰ 15 ਰੁਪਏ ਦਾ ਕੈਸ਼ਬੈਕ ਦੇ ਰਹੀ ਸੀ ਪਰ ਹੁਣ ਯੂਜ਼ਰਸ ਨੂੰ ਨਵੇਂ ਪ੍ਰੋਮੋਕੋਡ ਨਾਲ 5 ਗੁਣਾ ਜ਼ਿਆਦਾ ਫਾਇਦਾ ਮਿਲੇਗਾ। ਮਿਲਣ ਵਾਲੇ ਕੈਸ਼ਬੈਕ ਰੀਚਾਰਚ ਕਰਾਉਣ ਦੇ 24 ਘੰਟਿਆਂ ਦੇ ਅੰਦਰ ਅਕਾਊਂਟ 'ਚ ਕ੍ਰੈਡਿਟ ਹੋ ਜਾਵੇਗਾ। 
ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਆਫਰ ਕੁਝ ਸਿਲੈਕਟਿਡ ਗਾਹਕਾਂ ਲਈ ਉਪਲੱਬਧ ਹੋਵੇਗਾ ਜਾਂ ਸਾਰਿਆਂ ਲਈ ਦਿੱਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਫਰੀ ਆਫਰ ਸਿਰਫ 17 ਅਗਸਤ ਜਾਂ ਉਸ ਦੇ ਕੁਝ ਦਿਨ ਬਾਅਦ ਖਤਮ ਹੋ ਜਾਵੇਗਾ। ਯੂਜ਼ਰਸ ਨੂੰ ਇਸ ਆਫਰ ਦਾ ਫਾਇਦਾ ਉਦੋਂ ਹੀ ਮਿਲੇਗਾ ਜਦੋਂ ਉਹ ਪੇ.ਟੀ.ਐੱਮ. ਦੀ ਵੈੱਬਸਾਈਟ ਜਾਂ ਐਪ ਰਾਹੀਂ ਆਪਣੇ ਰਿਲਾਇੰਸ ਜਿਓ ਦੇ ਨੰਬਰ ਨੂੰ ਰੀਚਾਰਚ ਕਰਨਗੇ। ਇਸ ਆਫਰ ਲਈ ਪੇ.ਟੀ.ਐੱਮ. ਦਾ ਜੋ ਪ੍ਰੋਮੋਕੋਡ ਹੈ ਉਸ ਦਾ ਫਾਇਦਾ ਕਿਸੇ ਯੂਜ਼ਰਸ ਜਾਂ ਨੰਬਰ 'ਤੇ ਇਕ ਵਾਰ ਹੀ ਮਿਲ ਸਕੇਗਾ। 
ਇਸ ਤੋਂ ਪਹਿਲਾਂ PhonePe ਵਾਲੇਟ ਨੇ ਵੀ ਇਸੇ ਤਰ੍ਹਾਂ ਦਾ ਆਫਰ ਪੇਸ਼ ਕੀਤਾ ਸੀ।