ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ

03/08/2020 5:35:00 PM

ਨਵੀਂ ਦਿੱਲੀ— ਰਿਲਾਇੰਸ ਜਿਓ ਦਾ ਨੰਬਰ ਹੈ ਤੇ ਡਾਟਾ ਵੀ ਇੰਨਾ ਚਾਹੁੰਦੇ ਹੋ ਕਿ ਜਲਦ ਖਤਮ ਨਾ ਹੋਵੇ ਤਾਂ ਇਕ ਸ਼ਾਨਦਾਰ ਪਲਾਨ ਦੀ ਫਿਰ ਵਾਪਸੀ ਹੋ ਗਈ ਹੈ, ਜਿਸ 'ਚ ਤੁਹਾਨੂੰ 350 ਜੀਬੀ ਡਾਟਾ ਤੇ 360 ਦਿਨ ਦੀ ਵੈਲਡਿਟੀ ਮਿਲੇਗੀ। ਇਹ ਡਾਟਾ ਬਿਨਾਂ ਕਿਸੇ ਰੋਜ਼ਾਨਾ ਲਿਮਟ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਜਿਓ ਤੋਂ ਜਿਓ ਬਿਨਾਂ ਕਿਸੇ ਰੁਕਾਵਟ ਦੇ ਜਿੰਨੀ ਚਾਹੋ ਕਾਲ ਕਰ ਸਕਦੇ ਹੋ। ਉੱਥੇ ਹੀ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ ਇਸ ਪਲਾਨ 'ਚ 12 ਹਜ਼ਾਰ ਮਿੰਟ ਮਿਲਦੇ ਹਨ। ਇਹ ਪਲਾਨ ਹੈ 4,999 ਰੁਪਏ ਵਾਲਾ, ਜੋ ਕੰਪਨੀ ਨੇ ਫਿਰ ਤੋਂ ਉਪਲੱਬਧ ਕਰਾ ਦਿੱਤਾ ਹੈ।

ਕੰਪਨੀ ਨੇ ਦਸੰਬਰ 2019 'ਚ ਟੈਰਿਫ ਮਹਿੰਗਾ ਹੋਣ 'ਤੇ ਇਹ ਪਲਾਨ ਬੰਦ ਕਰ ਦਿੱਤਾ ਸੀ। ਇਸ ਪਲਾਨ ਨਾਲ ਰਿਲਾਇੰਸ ਜਿਓ ਦੇ ਪੋਰਟਫੋਲੀਓ 'ਚ ਹੁਣ ਤਿੰਨ ਲਾਂਗ ਟਰਮ ਪਲਾਨ ਹੋ ਗਏ ਹਨ। 4,999 ਰੁਪਏ ਤੋਂ ਇਲਾਵਾ ਹੋਰ ਦੋ ਸ਼ਾਨਦਾਰ ਪਲਾਨ 1,299 ਰੁਪਏ ਤੇ 2,121 ਰੁਪਏ ਵਾਲੇ ਹਨ।
 

ਕੀ ਹੈ ਹਨ ਇਹ ਪਲਾਨ-
2,121 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ 336 ਦਿਨ ਦੀ ਵੈਲਡਿਟੀ ਦੇ ਨਾਲ ਰੋਜ਼ 1.5 ਜੀਬੀ ਡਾਟਾ ਮਿਲਦਾ ਹੈ। ਪਲਾਨ 'ਚ ਜਿਓ ਨੈੱਟਵਰਕ 'ਤੇ ਕਾਲਿੰਗ ਅਨਲਿਮਟਿਡ ਮਿਲਦੀ ਹੈ। ਉੱਥੇ ਹੀ, ਹੋਰ ਨੈੱਟਵਰਕਸ ਲਈ ਇਸ ਪਲਾਨ 'ਚ 12 ਹਜ਼ਾਰ ਮਿੰਟ ਦਿੱਤੇ ਜਾ ਰਹੇ ਹਨ। ਪਲਾਨ 'ਚ 100 ਫ੍ਰੀ ਐੱਸ. ਐੱਮ. ਐੱਸ. ਵੀ ਮਿਲਦੇ ਹਨ।
ਉੱਥੇ ਹੀ 1,299 ਰੁਪਏ ਵਾਲੇ ਲਾਂਗ ਟਰਮ ਪਲਾਨ 'ਚ ਤੁਹਾਨੂੰ 3,600 ਫ੍ਰੀ ਐੱਸ. ਐੱਮ. ਐੱਸ. ਦੇ ਨਾਲ 24 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। 336 ਦਿਨ ਦੀ ਵੈਲਡਿਟੀ ਵਾਲੇ ਇਸ ਪਲਾਨ 'ਚ ਜਿਓ ਨੰਬਰ ਲਈ ਫ੍ਰੀ ਕਾਲਿੰਗ ਦਿੱਤੀ ਜਾ ਰਹੀ ਹੈ। ਇਸ 'ਚ ਵੀ ਹੋਰ ਨੈੱਟਵਰਕਸ 'ਤੇ ਕਾਲ ਕਰਨ ਲਈ 12 ਹਜ਼ਾਰ ਫ੍ਰੀ ਮਿੰਟ ਮਿਲਦੇ ਹਨ। ਇਨ੍ਹਾਂ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਹ ਸਾਰੇ ਜਿਓ ਐਪਸ ਦੀ ਫ੍ਰੀ ਸਬਸਕ੍ਰਿਪਸ਼ਨ ਨਾਲ ਆਉਂਦੇ ਹਨ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ► ਪੈਟਰੋਲ 'ਤੇ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ


Related News