IL&FS ਨੂੰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਲਈ ਮਦਦ ਕਰਨ ਨੂੰ ਤਿਆਰ ਹੈ ਸਰਕਾਰ : ਗਡਕਰੀ

Saturday, Oct 06, 2018 - 04:49 PM (IST)

IL&FS ਨੂੰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਲਈ ਮਦਦ ਕਰਨ ਨੂੰ ਤਿਆਰ ਹੈ ਸਰਕਾਰ : ਗਡਕਰੀ

ਨਵੀਂ ਦਿੱਲੀ—ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੀਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਇੰਫਰਾਸਟਰਕਚਰ ਲੀਜਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ (ਆਈ.ਐੱਲ.ਐਂਡ ਐੱਫ.ਐੱਸ.) ਦੇ ਨਵੇਂ ਪ੍ਰਬੰਧਨ ਦੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਰੀਵਾਈਵਲ ਦੇ ਬਾਰੇ 'ਚ ਸੁਝਾਵਾਂ ਨੂੰ ਸੁਣਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਜੈਕਟਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਭ੍ਰਿਸ਼ਟਾਚਾਰ ਮੁਕਤ ਤਰੀਕਿਆਂ ਨਾਲ ਪੂਰਾ ਕਰੇਗੀ ਕਿਉਂਕਿ ਸਾਨੂੰ ਪ੍ਰਾਜੈਕਟਾਂ ਨੂੰ ਪੂਰਾ ਕਰਨ ਦਾ ਹੀ ਕੰਮ ਦਿੱਤਾ ਗਿਆ ਹੈ।
ਗਡਕਰੀ ਨੇ ਇਥੇ ਭਾਰਤ-ਰੂਸ ਵਪਾਰ ਸ਼ਿਖਰ ਮੀਟਿੰਗ 'ਚ ਕਿਹਾ ਕਿ ਸਾਡਾ ਕੰਮ ਸੜਕ ਪ੍ਰਾਜੈਕਟਾਂ ਨੂੰ ਰੋਕਣਾ ਨਹੀਂ ਹੈ। ਸਾਡਾ ਕੰਮ ਨਿਯਮ ਅਤੇ ਨਿਯਮਾਂ ਦੇ ਤਹਿਤ ਪ੍ਰਾਜੈਕਟਾਂ ਨੂੰ ਸਮੇਂ 'ਤੇ ਪੂਰਾ ਕਰਨਾ ਹੈ। ਜੇਕਰ ਕੋਈ ਕੰਪਨੀ ਜਾਂ ਠੇਕੇਦਾਰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਅਸੀਂ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਆਈ.ਐੱਲ.ਐਂਡ ਐੱਫ.ਐੱਸ.ਦਾ ਨਵਾਂ ਪ੍ਰਬੰਧਨ ਹੈ ਜੋ ਸਥਿਤੀ ਦੇ ਆਕਲਨ ਤੋਂ ਬਾਅਦ ਸੁਝਾਅ ਦੇਵੇਗਾ।
ਉਸ ਦੇ ਆਧਾਰ 'ਤੇ ਸਰਕਾਰ ਮਦਦ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਾਜੈਕਟਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਭ੍ਰਿਸ਼ਟਾਚਾਰ ਮੁਕਤ ਤਰੀਕੇ ਨਾਲ ਪੂਰਾ ਕਰੇਗੀ ਅਤੇ ਸਾਨੂੰ ਪ੍ਰਾਜੈਕਟਾਂ ਨੂੰ ਪੂਰਾ ਕਰਨ ਦਾ ਹੀ ਕੰਮ ਦਿੱਤਾ ਗਿਆ ਹੈ।


Related News