ਆਰ. ਬੀ. ਆਈ. ਦੇ ਐਲਾਨ ਨਾਲ ਭਾਰਤੀ ਬਾਂਡ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ

Wednesday, Apr 04, 2018 - 02:08 AM (IST)

ਆਰ. ਬੀ. ਆਈ. ਦੇ ਐਲਾਨ ਨਾਲ ਭਾਰਤੀ ਬਾਂਡ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ

ਮੁੰਬਈ-ਬਾਂਡ ਦੇ ਲੈਣ-ਦੇਣ 'ਚ ਹੋਏ ਨੁਕਸਾਨ ਨੂੰ ਚਾਰ ਤਿਮਾਹੀਆਂ 'ਚ ਵੰਡਣ ਦੇ ਰਿਜ਼ਰਵ ਬੈਂਕ ਦੇ ਐਲਾਨ ਤੋਂ ਬਾਅਦ ਭਾਰਤੀ ਬਾਂਡ ਬਾਜ਼ਾਰ 'ਚ ਅੱਜ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ। 
10 ਸਾਲ ਦੇ ਬਾਂਡ 'ਤੇ ਵਿਆਜ 7.40 ਤੋਂ ਘਟ ਕੇ 7.31 ਫ਼ੀਸਦੀ 'ਤੇ ਆ ਗਿਆ। ਹਾਲਾਂਕਿ, ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਬੈਠਕ ਤੋਂ ਪਹਿਲਾਂ ਚੌਕਸੀ ਵਰਤੇ ਜਾਣ ਨਾਲ ਬਾਂਡ ਯੀਲਡ ਕਾਰੋਬਾਰ ਦੌਰਾਨ 7.33 ਫ਼ੀਸਦੀ ਤੱਕ
ਪੁੱਜਾ। ਰਿਜ਼ਰਵ ਬੈਂਕ ਨੇ ਕਿਹਾ ਕਿ ਬੈਂਕ ਦਸੰਬਰ 2017 ਅਤੇ ਮਾਰਚ 2018 ਨੂੰ ਖ਼ਤਮ ਹੋਈਆਂ ਤਿਮਾਹੀਆਂ 'ਚ ਬਾਂਡ ਟਰੇਡਿੰਗ 'ਚ ਹੋਏ ਨੁਕਸਾਨ ਨੂੰ ਚਾਰ ਤਿਮਾਹੀਆਂ ਤੱਕ ਬਰਾਬਰ-ਬਰਾਬਰ ਵੰਡ ਸਕਦੇ ਹਨ। ਕੇਂਦਰੀ ਬੈਂਕ ਨੇ ਨਾਲ ਹੀ ਕਿਹਾ ਹੈ ਕਿ ਬੈਂਕ ਬਾਂਡ 'ਚ ਆਪਣੇ ਨਿਵੇਸ਼ ਦੇ ਵੇਚਣ ਨਾਲ ਹੋਏ ਲਾਭ ਨੂੰ ਚਾਲੂ ਵਿੱਤੀ ਸਾਲ ਤੋਂ ਰਿਜ਼ਰਵ 'ਚ ਰੱਖਣ।  
ਬੈਂਕਾਂ, ਖਾਸ ਕਰ ਕੇ ਸਰਕਾਰੀ ਬੈਂਕਾਂ ਨੂੰ ਆਰ. ਬੀ. ਆਈ. ਦੇ ਇਸ ਕਦਮ ਨਾਲ ਵੱਡੀ ਰਾਹਤ ਮਿਲੀ ਹੈ। ਸਾਲ 2013 ਦੀ ਸਤੰਬਰ 'ਚ ਖ਼ਤਮ ਹੋਈ ਤਿਮਾਹੀ ਤੋਂ ਬਾਅਦ ਪਹਿਲੀ ਵਾਰ ਦਸੰਬਰ 2017 ਦੀ ਤਿਮਾਹੀ 'ਚ ਬਾਂਡ 'ਤੇ ਵਿਆਜ ਕਾਫ਼ੀ ਵਧ ਗਿਆ, ਜਿਸ ਦੇ ਨਾਲ ਬੈਂਕਾਂ ਨੂੰ ਬਾਂਡ ਹੋਲਡਿੰਗ 'ਚ ਕਾਫ਼ੀ ਨੁਕਸਾਨ ਚੁੱਕਣਾ ਪਿਆ।


Related News