ਭੱਦਰਵਾਹ ਦੇ ਰਾਜਮਾਂਹ ਅਤੇ ਬ੍ਰਿਟੇਨ ਦੀ ਮਹਾਰਾਣੀ ਨੂੰ ਤੋਹਫੇ ਵਜੋਂ ਦਿੱਤੇ ਸੁਲਾਈ ਸ਼ਹਿਦ ਨੂੰ ਮਿਲਿਆ ‘GI’ ਦਾ ਦਰਜਾ
Thursday, Aug 31, 2023 - 10:57 AM (IST)
ਜੰਮੂ (ਭਾਸ਼ਾ) – ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਪ੍ਰਸਿੱਧ ਭੱਦਰਵਾਹ ਰਾਜਮਾਂਹ ਅਤੇ ਰਾਮਬਨ ਦੇ ਸੁਲਾਈ ਸ਼ਹਿਦ ਨੂੰ ਭੂਗੋਲਿਕ ਸੰਕੇਤਕ (ਜੀ. ਆਈ.) ਦਾ ਦਰਜਾ ਮਿਲ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜੀ. ਆਈ. ਦਾ ਦਰਜਾ ਮਿਲਣ ਤੋਂ ਬਾਅਦ ਖੇਤਰ ਦੇ ਇਨ੍ਹਾਂ ਲੋਕਪ੍ਰਿਯ ਉਤਪਾਦਾਂ ਦੀ ਕੌਮਾਂਤਰੀ ਪੱਧਰ ’ਤੇ ਪਛਾਣ ਬਣਾਉਣ ਵਿਚ ਮਦਦ ਮਿਲੇਗੀ। ਜੰਮੂ ਦੇ ਸੰਗਠਨਾਂ ਨੇ ਪਿਛਲੇ ਸਾਲ ਜੰਮੂ ਖੇਤਰ ਦੇ ਵੱਖ-ਵੱਖ ਜ਼ਿਲਿਆਂ ਤੋਂ ਅੱਠ ਵੱਖ-ਵੱਖ ਰਵਾਇਤੀ ਵਸਤਾਂ ਲਈ ਜੀ. ਆਈ. ਟੈਗ ਲਈ ਅਰਜ਼ੀ ਦਾਖਲ ਕੀਤੀ ਸੀ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਖੇਤੀਬਾੜੀ ਉਤਪਾਦਨ ਅਤੇ ਕਿਸਾਨ ਭਲਾਈ ਜੰਮੂ ਦੇ ਡਾਇਰੈਕਟਰ ਕੇ. ਕੇ. ਸ਼ਰਮਾ ਨੇ ਕਿਹਾ ਕਿ ਡੋਡਾ ਅਤੇ ਰਾਮਬਨ ਜ਼ਿਲਿਆਂ ਨੂੰ ਅੱਜ ਦੋ ਭੂਗੋਲਿਕ ਸੰਕੇਤਕ ਮਿਲੇ। ਇਕ ਭੱਦਰਵਾਹ ਦਾ ਰਾਜਮਾਂਹ ਹੈ, ਜਿਸ ਨੂੰ ਲਾਲ ਸੇਮ ਕਿਹਾ ਜਾਂਦਾ ਹੈ। ਦੂਜਾ ਸ਼ਹਿਰ ਹੈ। ਇਹ ਰਾਮਬਨ ਜ਼ਿਲੇ ਦਾ ਸੁਲਾਈ ਸ਼ਹਿਦ ਹੈ। ਇਹ ਚਿਨਾਬ ਘਾਟੀ ਦੇ ਦੋ ਅਹਿਮ ਉਤਪਾਦ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਉਤਪਾਦ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਦਾ ਮਾਧਿਅਮ ਹਨ। ਜੀ. ਆਈ. ਦੇ ਦਰਜੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿਚ ਬ੍ਰਿਟੇਨ ਦੀ ਆਪਣੀ ਯਾਤਰਾ ਦੌਰਾਨ ਮਹਾਰਾਣੀ ਐਲੀਜ਼ਾਬੇਥ ਨੂੰ ਜੈਵਿਕ ਸੁਲਾਈ ਸ਼ਹਿਦ ਤੋਹਫੇ ਵਿਚ ਦਿੱਤਾ ਸੀ। ਸ਼ਰਮਾ ਨੇ ਕਿਹਾ ਕਿ ਵਿਭਾਗ ਨੇ ਇਨ੍ਹਾਂ ਉਤਪਾਦਾਂ ਲਈ ਭੂਗੋਲਿਕ ਸੰਕੇਤਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਅਖੀਰ ਮੰਗਲਵਾਰ ਨੂੰ ਇਸ ਦੀ ਇਜਾਜ਼ਤ ਮਿਲ ਗਈ। ਭੂਗੋਲਿਕ ਸੰਕੇਤਕ ਜਾਂ ਜੀ. ਆਈ. ਟੈਗ ਇਕ ਲੇਬਲ ਹੈ ਜੋ ਕਿਸੇ ਵਿਸ਼ੇਸ਼ ਉਤਪਾਦ ’ਤੇ ਲਾਇਆ ਜਾਂਦਾ ਹੈ। ਇਹ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਜਾਂ ਮੂਲ ਦੇਸ਼ ਨੂੰ ਨਿਰਧਾਰਤ ਕਰਦਾ ਹੈ। ਇਹ ਦਰਜਾ ਅਜਿਹੇ ਉਤਪਾਦਾਂ ਦੇ ਤੀਜੇ ਪੱਖ ਵਲੋਂ ਦੁਰਵਰਤੋਂ ਨੂੰ ਰੋਕਦਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਉਨ੍ਹਾਂ ਨੇ ਕਿਹਾ ਕਿ ਜੀ. ਆਈ. ਦਾ ਦਰਜਾ ਇੰਟੀਲੈਕਚੁਅਲ ਪ੍ਰਾਪਰਟੀ ਰਾਈਟਸ (ਆਈ. ਪੀ. ਆਰ.) ਦਾ ਇਕ ਰੂਪ ਹੈ ਜੋ ਇਕ ਵਿਸ਼ੇਸ਼ ਭੂਗੋਲਿਕ ਸਥਾਨ ਤੋਂ ਪੈਦਾ ਹੋਣ ਵਾਲੇ ਅਤੇ ਉਸ ਸਥਾਨ ਨਾਲ ਜੁੜੇ ਵਿਸ਼ੇਸ਼ ਪ੍ਰਕਿਤੀ, ਗੁਣਵੱਤਾ ਅਤੇ ਵਿਸ਼ੇਸ਼ਤਾਵਾਂ ਵਾਲੇ ਸਾਮਾਨ ਦੀ ਪਛਾਣ ਕਰਦਾ ਹੈ। ਡਾਇਰੈਕਟਰ ਨੇ ਕਿਹਾ ਕਿ ਹੁਣ ਸਿਰਫ ਅਧਿਕਾਰਤ ਯੂਜ਼ਰਸ ਕੋਲ ਹੀ ਇਨ੍ਹਾਂ ਉਤਪਾਦਾਂ ਦੇ ਸਬੰਧ ਵਿਚ ਭੂਗੋਲਿਕ ਸੰਕੇਤਕ ਦੀ ਵਰਤੋਂ ਕਰਨ ਦਾ ਵਿਸ਼ੇਸ਼ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਭੂਗੋਲਿਕ ਖੇਤਰਾਂ ਤੋਂ ਪਰ੍ਹੇ ਇਸ ਦੀ ਨਕਲ ਨਹੀਂ ਕਰ ਸਕਦਾ ਹੈ। ਕਿਸੇ ਉਤਪਾਦ ਨੂੰ ਜੀ. ਆਈ. ਦਾ ਦਰਜਾ ਮਿਲਣ ਨਾਲ ਉਸ ਖੇਤਰ ਦੇ ਲੋਕਾਂ ਨੂੰ ਆਰਥਿਕ ਖੁਸ਼ਹਾਲੀ ਵਧਦੀ ਹੈ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8