ਰੇਲਵੇ ਸਟੇਸ਼ਨਾਂ, ਏਅਰਪੋਰਟ 'ਤੇ ਜਲਦ ਮਿਲ ਸਕਦੀ ਹੈ ਕੁੱਲ੍ਹੜ ਚਾਹ

08/25/2019 3:32:45 PM

ਨਵੀਂ ਦਿੱਲੀ—ਦੇਸ਼ ਦੇ ਪ੍ਰਮੁੱਖ ਰੇਲ ਸਟੇਸ਼ਨਾਂ, ਬਸ ਡਿਪੋ, ਹਵਾਈ ਅੱਡਿਆਂ ਅਤੇ ਮਾਲ 'ਚ ਤੁਹਾਨੂੰ ਛੇਤੀ ਹੀ ਕੁੱਲ੍ਹੜ ਵਾਲੀ ਚਾਪ ਪੀਣ ਨੂੰ ਮਿਲ ਸਕਦੀ ਹੈ। ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਰੇਲ ਮੰਤਰੀ ਪੀਊਸ਼ ਗੋਇਲ ਨੇ ਇਸ ਸੰਬੰਧ 'ਚ ਚਿੱਠੀ ਲਿਖੀ ਹੈ। ਅਜੇ ਵਾਰਾਣਸੀ ਅਤੇ ਰਾਇਬਰੇਲੀ ਸਟੇਸ਼ਨਾਂ 'ਤੇ ਹੀ ਪੱਕੀ ਮਿੱਟੀ ਨਾਲ ਬਣੇ ਕੁੱਲ੍ਹੜ 'ਚ ਚਾਹ ਦਿੱਤੀ ਜਾਂਦੀ ਹੈ। ਗਡਕਰੀ ਨੇ ਕਿਹਾ ਕਿ ਮੈਨੂੰ ਪੀਊਸ਼ ਗੋਇਲ ਨੇ ਇਕ ਚਿੱਠੀ ਲਿਖ ਕੇ 100 ਰੇਲ ਸਟੇਸ਼ਨਾਂ 'ਤੇ ਕੁੱਲੜ ਨੂੰ ਜ਼ਰੂਰੀ ਕਰਨ ਦੇ ਲਈ ਕਿਹਾ। ਮੈਂ ਹਵਾਈ ਅੱਡਿਆਂ ਅਤੇ ਬਸ ਡਿਪੋ ਦੀ ਚਾਹ ਦੀਆਂ ਦੁਕਾਨਾਂ 'ਤੇ ਵੀ ਇਸ ਨੂੰ ਜ਼ਰੂਰੀ ਕਰਨ ਦਾ ਸੁਝਾਅ ਦਿੱਤਾ ਹੈ। ਅਸੀਂ ਕੁੱਲੜ ਦੀ ਵਰਤੋਂ ਲਈ ਮਾਲ ਨੂੰ ਵੀ ਪ੍ਰੋਤਸਾਹਿਤ ਕਰਨਾਂਗੇ। ਗਡਕਰੀ ਨੇ ਕਿਹਾ ਕਿ ਇਸ ਨਾਲ ਸਥਾਨਕ ਘੁਮਿਆਰਾਂ ਨੂੰ ਬਾਜ਼ਾਰ ਮਿਲੇਗਾ। ਇਸ ਨਾਲ ਹੀ ਕਾਗਜ਼ ਅਤੇ ਪਲਾਸਟਿਕ ਨਾਲ ਬਣੇ ਗਿਲਾਸਾਂ ਦੀ ਵਰਤੋਂ ਬੰਦ ਹੋਣ ਨਾਲ ਵਾਤਾਵਰਣ ਨੂੰ ਹੋ ਰਿਹਾ ਨੁਕਸਾਨ ਘਟ ਹੋਵੇਗਾ। ਗਡਕਰੀ ਨੇ ਖਾਦੀ ਪੇਂਡੂ ਉਦਯੋਗ ਖੇਤਰ ਨੂੰ ਮੰਗ ਵਧਣ ਦੀ ਸਥਿਤੀ 'ਚ ਵਿਆਪਕ ਪੱਧਰ 'ਤੇ ਕੁੱਲੜ ਦੇ ਉਤਪਾਦਨ ਦੇ ਲਈ ਜ਼ਰੂਰੀ ਉਪਕਰਣ ਉਪਲੱਬਧ ਕਰਵਾਉਣ ਨੂੰ ਵੀ ਕਿਹਾ ਹੈ। ਕਮਿਸ਼ਨ ਦੇ ਚੇਅਰਮੈਨ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਸਾਡੇ ਪਿਛਲੇ ਸਾਲ ਘੁਮਿਹਾਰਾਂ ਨੂੰ ਕੁੱਲੜ ਬਣਾਉਣ ਲਈ 10,000 ਇਲੈਕਟ੍ਰਿਕ ਚਾਕ ਦਿੱਤੇ। ਇਸ ਸਾਲ ਅਸੀਂ 25 ਹਜ਼ਾਰ ਇਲੈਕਟ੍ਰਿਕ ਚਾਕ ਵੰਡਣ ਦਾ ਟੀਚਾ ਤੈਅ ਕੀਤਾ ਹੈ।

Aarti dhillon

This news is Content Editor Aarti dhillon