ਆਸਮਾਨ ਛੂਹਣ ਲੱਗੀਆਂ ਟਮਾਟਰ, ਪਿਆਜ਼ ਤੇ ਆਲੂ ਦੀਆਂ ਕੀਮਤਾਂ, ਵਿਗੜਿਆ ਰਸੋਈ ਦਾ ਬਜਟ

Sunday, Nov 17, 2024 - 12:33 PM (IST)

ਨਵੀਂ ਦਿੱਲੀ - ਭਾਰਤ ’ਚ ਮਹਿੰਗਾਈ ਦਰ ਦੇ ਲਗਾਤਾਰ ਵਧਣ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਅਕਤੂਬਰ ਮਹੀਨੇ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਤੈਅ 6 ਫੀਸਦੀ ਦੇ ਟੀਚੇ ਤੋਂ ਉੱਪਰ ਚਲੀ ਗਈ ਹੈ। ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ 6.21 ਫੀਸਦੀ ’ਤੇ ਜਾ ਪਹੁੰਚੀ ਹੈ, ਜੋ ਇਸ ਦਾ 14 ਮਹੀਨਿਆਂ ਦਾ ਉੱਚਾ ਪੱਧਰ ਹੈ।

ਅਗਸਤ 2023 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ਆਰ. ਬੀ. ਆਈ. ਦੇ ਸਹਿਣਸ਼ੀਲਤਾ ਦੇ ਪੱਧਰ ਤੋਂ ਪਾਰ ਚਲੀ ਗਈ ਹੈ। ਦੇਸ਼ ’ਚ ਖਾਣ-ਪੀਣ ਦੇ ਸਾਮਾਨ, ਖਾਸ ਕਰ ਕੇ ਸਬਜ਼ੀਆਂ ਦੇ ਭਾਅ ’ਚ ਜ਼ੋਰਦਾਰ ਉਛਾਲ ਨਾਲ ਮਹਿੰਗਾਈ ਦਰ ’ਚ ਵਾਧਾ ਦਰਜ ਕੀਤਾ ਗਿਆ। ਟਮਾਟਰ, ਆਲੂ ਅਤੇ ਪਿਆਜ਼ ਨੇ ਤਾਂ ਰਸੋਈ ਦਾ ਬਜਟ ਹੀ ਵਿਗਾੜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਦੇਸ਼ ’ਚ ਕਿਸ ਉਚਾਈ ’ਤੇ ਜਾ ਪੁੱਜੇ ਸਬਜ਼ੀਆਂ ਦੇ ਮੁੱਲ
ਅਕਤੂਬਰ ’ਚ ਸਬਜ਼ੀਆਂ ਦੀ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚੇ ਪੱਧਰ 10.87 ਫੀਸਦੀ ’ਤੇ ਚਲੀ ਗਈ ਹੈ। ਇਸ ’ਚ ਵੀ ਖਾਸ ਤੌਰ ’ਤੇ ਟਮਾਟਰ, ਆਲੂ ਅਤੇ ਪਿਆਜ਼ ਦੇ ਮੁੱਲ ’ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

ਇਸ ਸਾਲ ਟਮਾਟਰ ਦੇ ਭਾਅ ’ਚ 161 ਫੀਸਦੀ ਦਾ ਉਛਾਲ ਵੇਖਿਆ ਜਾ ਚੁੱਕਿਆ ਹੈ। ਆਲੂ ਦੇ ਭਾਅ ’ਚ ਸਾਲਾਨਾ ਆਧਾਰ ’ਤੇ 65 ਫੀਸਦੀ ਦਾ ਉਛਾਲ ਵੇਖਿਆ ਜਾ ਚੁੱਕਿਆ ਹੈ। ਪਿਆਜ਼ ਦੇ ਭਾਅ ਇਸ ਸਾਲ 52 ਫੀਸਦੀ ਤੱਕ ਉੱਛਲੇ ਹਨ। ਗੋਭੀ ਦੀ ਕੀਮਤ ’ਚ 21 ਫੀਸਦੀ ਦੀ ਦਰ ਸਾਲ ਦੀ ਸ਼ੁਰੂਆਤ ’ਚ ਸੀ, ਜੋ ਵਧ ਕੇ 31 ਫੀਸਦੀ ਤੱਕ ਜਾ ਪਹੁੰਚੀ ਹੈ।

ਸਪਲਾਈ ਸਾਈਡ ਅਤੇ ਸਪਲਾਈ ਚੇਨ ਦਾ ਮੁੱਦਾ
ਸਪਲਾਈ ਚੇਨ ਦੀ ਸਮੱਸਿਆ ਦਾ ਹੱਲ ਨਾ ਹੋਣਾ ਹੈਰਾਨ ਕਰਦਾ ਹੈ ਅਤੇ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਬਜ਼ੀਆਂ ਦੇ ਬਾਜ਼ਾਰ ’ਚ ਵੱਡੇ ਖਿਡਾਰੀਆਂ ਦੇ ਹੋਣ ਦੇ ਬਾਵਜੂਦ ਸਪਲਾਈ ਦੀਆਂ ਦਿੱਕਤਾਂ ਨੂੰ ਪੂਰੀ ਤਰ੍ਹਾਂ ਸੁਲਝਾਇਆ ਨਹੀਂ ਜਾ ਸਕਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਦੀਆਂ ਦੇ ਮੌਸਮ ’ਚ ਆਮ ਤੌਰ ’ਤੇ ਸਪਲਾਈ ਚੰਗੀ ਰਹਿੰਦੀ ਹੈ ਅਤੇ ਇਸ ਦੇ ਬਾਵਜੂਦ ਜੇ ਟਮਾਟਰ-ਪਿਆਜ਼ ਵਰਗੀਆਂ ਰੁਟੀਨ ਸਬਜ਼ੀਆਂ ਦੇ ਮੁੱਲ ਹੇਠਾਂ ਨਹੀਂ ਆ ਰਹੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ

ਆਰ. ਬੀ. ਆਈ. ਦੇ ਸਾਹਮਣੇ ਵੀ ਚੁਣੌਤੀਆਂ
ਇਸ ਸਮੇਂ ਸਬਜ਼ੀਆਂ ’ਚ ਖਾਸ ਤੌਰ ’ਤੇ ਆਲੂ-ਪਿਆਜ਼, ਟਮਾਟਰ ਦੇ ਮੁੱਲ ’ਚ ਜ਼ੋਰਦਾਰ ਵਾਧੇ ਤੋਂ ਬਾਅਦ ਨਵੀਂ ਬਹਿਸ ਵੀ ਖੂਬ ਹੋ ਰਹੀ ਹੈ। ਕੇਂਦਰੀ ਬੈਂਕ ਆਰ. ਬੀ. ਆਈ. ਦੇ ਗਵਰਨਰ ਦੇ ਸਾਹਮਣੇ ਚੁਣੌਤੀ ਹੈ ਕਿ ਉਹ ਦਸੰਬਰ ’ਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਮਾਨੇਟਰੀ ਪਾਲਿਸੀ ’ਚ ਵਿਆਜ ਦਰਾਂ ’ਚ ਕਟੌਤੀ ਕਰਨ, ਜੋ ਇਸ ਸਾਲ ਪਹਿਲਾਂ ਵਾਲੇ ਪੱਧਰ ’ਤੇ ਬਰਕਰਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News