ਭਾਰਤ 'ਚ ਸੋਨੇ ਦੀ ਮੰਗ 'ਚ 10% ਦੀ ਵੱਡੀ ਗਿਰਾਵਟ ਦੀ ਸੰਭਾਵਨਾ, ਜਾਣੋ ਵਜ੍ਹਾ

Saturday, May 23, 2026 - 01:50 PM (IST)

ਭਾਰਤ 'ਚ ਸੋਨੇ ਦੀ ਮੰਗ 'ਚ 10% ਦੀ ਵੱਡੀ ਗਿਰਾਵਟ ਦੀ ਸੰਭਾਵਨਾ, ਜਾਣੋ ਵਜ੍ਹਾ

ਬਿਜ਼ਨੈੱਸ ਡੈਸਕ - ਦੇਸ਼ ’ਚ ਸੋਨੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਸਰਕਾਰ ਵੱਲੋਂ ਇੰਪੋਰਟ ਡਿਊਟੀ ਵਧਾਉਣ ਦੇ ਫੈਸਲੇ ਦਾ ਅਸਰ ਹੁਣ ਗਹਿਣਾ ਬਾਜ਼ਾਰ ’ਤੇ ਵਿਖਾਈ ਦੇਣ ਲੱਗਾ ਹੈ। ਕ੍ਰਿਸਿਲ ਰੇਟਿੰਗ ਦੀ ਇਕ ਰਿਪੋਰਟ ਅਨੁਸਾਰ ਚਾਲੂ ਮਾਲੀ ਸਾਲ ’ਚ ਸੰਗਠਿਤ ਗੋਲਡ ਜਿਊਲਰੀ ਸੈਕਟਰ ਦੀ ਵਿਕਰੀ ਮਾਤਰਾ ’ਚ 13 ਤੋਂ 15 ਫੀਸਦੀ ਤੱਕ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਮਾਲੀ ਸਾਲ ’ਚ ਵੀ ਗਹਿਣਿਆਂ ਵਿਕਰੀ ’ਚ ਲੱਗਭਗ 8 ਫੀਸਦੀ ਦੀ ਕਮੀ ਆਈ ਸੀ। ਹੁਣ ਉੱਚੇ ਭਾਅ ਅਤੇ ਨਵੀਂਆਂ ਨੀਤੀਆਂ ਕਾਰਨ ਮੰਗ ਹੋਰ ਕਮਜ਼ੋਰ ਪੈ ਸਕਦੀ ਹੈ।

ਇਹ ਵੀ ਪੜ੍ਹੋ :    8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ

ਵਿਕਰੀ ਘੱਟ ਪਰ ਕੰਪਨੀਆਂ ਦੀ ਵਧੇਗੀ ਕਮਾਈ

ਗਹਿਣਿਆਂ ਦੀ ਵਿਕਰੀ ਮਾਤਰਾ ਘਟਣ ਦੀ ਸੰਭਾਵਨਾ ਹੈ, ਫਿਰ ਵੀ ਕੰਪਨੀਆਂ ਦੀ ਕੁੱਲ ਆਮਦਨ ’ਚ 20 ਤੋਂ 25 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਇਸ ਦੀ ਵਜ੍ਹਾ ਸੋਨੇ ਦੇ ਉੱਚੇ ਭਾਅ ਹਨ, ਜਿਸ ਨਾਲ ਗਹਿਣਿਆਂ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ ਭਾਵ ਗਾਹਕ ਘੱਟ ਮਾਤਰਾ ’ਚ ਸੋਨਾ ਖ਼ਰੀਦਣਗੇ ਪਰ ਮਹਿੰਗੇ ਭਾਅ ਕਾਰਨ ਕੰਪਨੀਆਂ ਦਾ ਮਾਲੀਆ ਵਧ ਸਕਦਾ ਹੈ।

ਇਹ ਵੀ ਪੜ੍ਹੋ :  ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਮਾਲੀ ਸਾਲ 2026 ’ਚ ਲੱਗਭਗ 720 ਟਨ ਸੋਨੇ ਦੀ ਦਰਾਮਦ ਕੀਤੀ, ਜਿਸ ਨਾਲ ਲੱਗਭਗ 72 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ ਬਾਹਰ ਗਈ। ਵਪਾਰ ਘਾਟਾ ਘੱਟ ਕਰਨ ਅਤੇ ਰੁਪਏ ਨੂੰ ਸਹਾਰਾ ਦੇਣ ਲਈ ਕੇਂਦਰ ਸਰਕਾਰ ਨੇ ਹਾਲ ਹੀ ’ਚ ਸੋਨੇ ’ਤੇ ਕਸਟਮ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ। ਸਰਕਾਰ ਦਾ ਮਕਸਦ ਸੋਨੇ ਦੀ ਮੰਗ ਅਤੇ ਦਰਾਮਦ ਦੋਵਾਂ ਨੂੰ ਘੱਟ ਕਰਨਾ ਹੈ।

ਇਹ ਵੀ ਪੜ੍ਹੋ :  ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ

ਰਿਪੋਰਟ ਮੁਤਾਬਕ ਚਾਲੂ ਮਾਲੀ ਸਾਲ ’ਚ ਸੋਨੇ ਦੇ ਗਹਿਣਿਆਂ ਦੀ ਮੰਗ 620 ਤੋਂ 640 ਟਨ ਤੱਕ ਰਹਿ ਸਕਦੀ ਹੈ। ਕੋਵਿਡ ਪ੍ਰਭਾਵਿਤ ਸਾਲ ਨੂੰ ਛੱਡ ਦੇਈਏ ਤਾਂ ਇਹ ਪਿਛਲੇ 10 ਸਾਲਾਂ ਦਾ ਸਭ ਤੋਂ ਕਮਜ਼ੋਰ ਪੱਧਰ ਹੋ ਸਕਦਾ ਹੈ।

ਇੰਪੋਰਟ ਡਿਊਟੀ ਵਿੱਚ ਭਾਰੀ ਵਾਧਾ ਹੈ ਮੁੱਖ ਕਾਰਨ

ਸੋਨੇ ਦੀ ਮੰਗ ਵਿੱਚ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਇੰਪੋਰਟ ਡਿਊਟੀ (ਆਯਾਤ ਡਿਊਟੀ) ਵਿੱਚ ਕੀਤਾ ਗਿਆ ਭਾਰੀ ਵਾਧਾ ਹੈ। ਸਰਕਾਰ ਨੇ ਸੋਨੇ 'ਤੇ ਇੰਪੋਰਟ ਡਿਊਟੀ ਨੂੰ 6 ਫੀਸਦੀ ਤੋਂ ਵਧਾ ਕੇ ਸਿੱਧਾ 15 ਫੀਸਦੀ ਕਰ ਦਿੱਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ, ਜਿਸ ਨੇ ਜੁਲਾਈ 2024 ਵਿੱਚ ਦਿੱਤੀ ਗਈ ਰਾਹਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਵੱਲੋਂ ਵੀ ਖਪਤਕਾਰਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਗਈ ਹੈ।

ਨਿਵੇਸ਼ਕਾਂ 'ਤੇ ਪਵੇਗਾ ਜ਼ਿਆਦਾ ਅਸਰ ਰਿਪੋਰਟ ਮੁਤਾਬਕ, ਸੋਨੇ ਦੇ ਸਿੱਕਿਆਂ ਅਤੇ ਬਾਰਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕ ਡਿਊਟੀ ਵਧਣ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਦੂਜੇ ਪਾਸੇ, ਗਹਿਣਿਆਂ (Jewellery) ਦੀ ਮੰਗ ਵਿੱਚ ਬਹੁਤ ਜ਼ਿਆਦਾ ਗਿਰਾਵਟ ਆਉਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਭਾਰਤ ਵਿੱਚ ਵਿਆਹਾਂ ਅਤੇ ਹੋਰ ਸਮਾਜਿਕ ਮੌਕਿਆਂ 'ਤੇ ਗਹਿਣੇ ਖਰੀਦਣਾ ਇੱਕ ਜ਼ਰੂਰੀ ਰਸਮ ਮੰਨੀ ਜਾਂਦੀ ਹੈ।

ਸਮਗਲਿੰਗ ਵਧਣ ਦਾ ਖਦਸ਼ਾ

WGC ਨੇ ਚੇਤਾਵਨੀ ਦਿੱਤੀ ਹੈ ਕਿ ਇੰਪੋਰਟ ਡਿਊਟੀ ਵਿੱਚ ਵਾਧੇ ਕਾਰਨ ਦੇਸ਼ ਵਿੱਚ ਗੈਰ-ਕਾਨੂੰਨੀ ਸੋਨੇ (ਸਮਗਲਿੰਗ) ਦੀ ਆਮਦ ਵਧ ਸਕਦੀ ਹੈ। ਅੰਕੜੇ ਦੱਸਦੇ ਹਨ ਕਿ ਜਦੋਂ ਵੀ ਡਿਊਟੀ ਵਧਾਈ ਜਾਂਦੀ ਹੈ, ਤਾਂ ਸਮਗਲਿੰਗ ਨੈੱਟਵਰਕ ਸਰਗਰਮ ਹੋ ਜਾਂਦੇ ਹਨ। ਉਦਾਹਰਨ ਵਜੋਂ, 2013 ਅਤੇ 2022 ਵਿੱਚ ਡਿਊਟੀ ਵਧਣ ਤੋਂ ਬਾਅਦ ਗੈਰ-ਕਾਨੂੰਨੀ ਸੋਨੇ ਦੀ ਆਮਦ ਵਿੱਚ ਭਾਰੀ ਉਛਾਲ ਦੇਖਿਆ ਗਿਆ ਸੀ। ਜਦਕਿ 2024 ਵਿੱਚ ਜਦੋਂ ਡਿਊਟੀ ਘਟਾ ਕੇ 6 ਫੀਸਦੀ ਕੀਤੀ ਗਈ ਸੀ, ਤਾਂ ਇਹ ਗੈਰ-ਕਾਨੂੰਨੀ ਕਾਰੋਬਾਰ ਲਗਭਗ ਜ਼ੀਰੋ ਹੋ ਗਿਆ ਸੀ।

ਸੋਨੇ ਦੀ ਕੀਮਤ, ਮਾਨਸੂਨ ਅਤੇ ਮਹਿੰਗਾਈ ਵਰਗੇ ਹੋਰ ਕਾਰਕ ਵੀ ਆਉਣ ਵਾਲੇ ਸਮੇਂ ਵਿੱਚ ਸੋਨੇ ਦੀ ਸਾਲਾਨਾ ਮੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਹ ਵੀ ਪੜ੍ਹੋਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ

ਸੋਨੇ ਨੂੰ ਲੈ ਕੇ ਗਾਹਕਾਂ ਦੀਆਂ ਬਦਲਦੀਆਂ ਆਦਤਾਂ

ਸੋਨੇ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨੇ ਗਾਹਕਾਂ ਦੀ ਖ਼ਰੀਦਦਾਰੀ ਦੀਆਂ ਆਦਤਾਂ ਵੀ ਬਦਲ ਦਿੱਤੀਆਂ ਹਨ। ਹੁਣ ਲੋਕ ਭਾਰੀ ਅਤੇ ਮਹਿੰਗੇ ਗਹਿਣਿਆਂ ਦੀ ਬਜਾਏ ਹਲਕੇ ਵਜ਼ਨ ਅਤੇ ਘੱਟ ਕੈਰੇਟ ਵਾਲੇ ਗਹਿਣਿਆਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਨਾਲ ਹੀ 16 ਤੋਂ 22 ਕੈਰੇਟ ਦੇ ਗਹਿਣੇ ਦੇ ਅਤੇ ਸਟੱਡਿਡ ਗਹਿਣਿਆਂ ਦੀ ਮੰਗ ਵਧੀ ਹੈ। ਇਸ ਦਾ ਮੁੱਖ ਕਾਰਨ ਸੋਨੇ ਦੀਆਂ ਵਧਦੀਆਂ ਕੀਮਤਾਂ ਹਨ।

ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ

ਗੋਲਡ ’ਚ ਨਿਵੇਸ਼

ਪਿਛਲੇ ਦੋ ਸਾਲਾਂ ’ਚ ਨਿਵੇਸ਼ ਦੇ ਮਕਸਦ ਨਾਲ ਗੋਲਡ ਬਾਰ ਅਤੇ ਸਿੱਕਿਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਰਿਪੋਰਟ ਅਨੁਸਾਰ ਗਹਿਣਿਆਂ ਦੀ ਵਿਕਰੀ ’ਚ ਲੱਗਭਗ 25 ਫੀਸਦੀ ਗਿਰਾਵਟ ਆਈ ਹੈ ਅਤੇ ਗੋਲਡ ਬਾਰ ਤੇ ਸਿੱਕਿਆਂ ਦੀ ਵਿਕਰੀ 50 ਫੀਸਦੀ ਤੋਂ ਜ਼ਿਆਦਾ ਵਧੀ ਹੈ। ਹਾਲਾਂਕਿ, ਹੁਣ ਲਗਾਤਾਰ ਵਧਦੀਆਂ ਕੀਮਤਾਂ ਅਤੇ ਵਧਾਈ ਗਈ ਡਿਊਟੀ ਇਸ ਮੰਗ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News