PNB ਕਰਮਚਾਰੀ ਓਲੰਪਿਕ ਤਮਗਾ ਜੇਤੂ ਸ਼ਮਸ਼ੇਰ ਸਿੰਘ ਸਨਮਾਨਿਤ

Sunday, Aug 15, 2021 - 10:51 AM (IST)

PNB ਕਰਮਚਾਰੀ ਓਲੰਪਿਕ ਤਮਗਾ ਜੇਤੂ ਸ਼ਮਸ਼ੇਰ ਸਿੰਘ ਸਨਮਾਨਿਤ

ਨਵੀਂ ਦਿੱਲੀ (ਯੂ. ਐੱਨ. ਆਈ.) – ਟੋਕੀਓ ਓਲੰਪਿਕ ਤੋਂ ਕਾਂਸੇ ਦਾ ਤਮਗਾ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਸਨਮਾਨਿਤ ਕੀਤਾ ਹੈ। ਬੈਂਕ ਦੇ ਦਿੱਲੀ ਮੁੱਖ ਦਫਤਰ ’ਚ ਆਯੋਜਿਤ ਸਮਾਰੋਹ ’ਚ ਪੀ. ਐੱਨ. ਬੀ. ਸਹਿ-ਕਰਮੀ ਸ਼ਮਸ਼ੇਰ ਸਿੰਘ ਦਾ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਪੀ. ਐੱਨ. ਬੀ. ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੀ. ਐੱਚ. ਐੱਸ. ਐੱਸ. ਮੱਲਿਕਾਰੁਜਨ ਰਾਵ ਨੇ ਦੁਨੀਆ ਦੇ ਇਸ ਸਭ ਤੋਂ ਪ੍ਰਮੁੱਖ ਖੇਡ ਆਯੋਜਨ ’ਚ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਮਸ਼ੇਸ਼ ਸਿੰਘ ਪੀ. ਐੱਨ. ਬੀ. ਦੇ ਰਤਨ ਹਨ ਅਤੇ ਦੇਸ਼ ਦਾ ਹਰ ਨਾਗਰਿਕ ਉਨ੍ਹਾਂ ਦੇ ਯੋਗਦਾਨ ਦਾ ਕਰਜ਼ਦਾਰ ਹੈ।


author

Harinder Kaur

Content Editor

Related News