ਵਿਦੇਸ਼ ਘੁੰਮਣ ਦਾ ਪਲਾਨ ਹੈ? ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੀ ਫਾਈਨੈਂਸਿੰਗ Personal Loan ਨਾਲ ਕਿਉਂ ਕਰਨੀ ਚਾਹੀਦੀ

12/03/2019 3:47:59 PM

ਬਿਜ਼ਨੈੱਸ ਡੈਸਕ : ਇੰਟਰਨੈਸ਼ਨਲ ਟਰਿੱਪ ਨਾਲ ਤੁਹਾਨੂੰ ਬਿਲਕੁਲ ਨਵੇਂ ਸੱਭਿਆਚਾਰ, ਨਵੇਂ ਵਾਤਾਵਰਣ ਅਤੇ ਨਵੇਂ-ਨਵੇਂ ਪਕਵਾਨਾਂ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਥੋਂ ਦੀਆਂ ਯਾਦਾਂ ਹਮੇਸ਼ਾ ਤੁਹਾਡੇ ਨਾਲ ਰਹਿੰਦੀਆਂ ਹਨ। UN ਵਰਲਡ ਟੂਰਿਜ਼ਮ ਆਰਗੇਨਾਈਜ਼ੇਸ਼ਨ ਅਨੁਸਾਰ, ਸਾਲ 2019 ਵਿਚ 50 ਮਿਲੀਅਨ ਤੋਂ ਵੱਧ ਭਾਰਤੀਆਂ ਦੇ ਵਿਦੇਸ਼ ਜਾਣ ਦਾ ਅਨੁਮਾਨ ਹੈ, ਪਰ ਵਿਦੇਸ਼ ਯਾਤਰਾ ਕਰਨ ਲਈ ਵੱਡੀ ਰਕਮ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੀ ਸਥਿਤੀ ਵਿਚ, ਤੁਸੀਂ ਕਿਸੇ ਤੀਜੀ ਧਿਰ(Third Party) ਤੋਂ ਟਰੈਵਲ ਫਾਈਨੈਂਸ ਪ੍ਰਾਪਤ ਕਰਕੇ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰ ਸਕਦੇ ਹੋ। Holiday Loan ਆਪਣੇ ਖਰਚਿਆਂ ਨੂੰ ਪੂਰਾ ਕਰਨ ਦਾ ਇਕ ਸ਼ਾਨਦਾਰ ਢੰਗ ਹੈ ਕਿਉਂਕਿ ਇਹ ਕਲੈਟਰਲ ਤੋਂ ਮੁਕਤ ਹੁੰਦੇ ਹਨ ਅਤੇ ਤੁਸੀਂ ਕਰਜ਼ੇ ਦੀ ਰਕਮ ਆਪਣੀ ਮਰਜ਼ੀ ਨਾਲ ਖਰਚ ਕਰ ਸਕਦੇ ਹੋ। ਦਰਅਸਲ ਇਕ ਤਾਜ਼ਾ ਅਧਿਐਨ ਅਨੁਸਾਰ, ਲੋਕ ਜਿਹੜੇ ਦੋ ਕਾਰਨਾਂ ਕਰਕੇ Personal Loan ਲਈ ਅਰਜ਼ੀ ਦਿੰਦੇ ਹਨ ਉਨ੍ਹਾਂ 'ਚ ਇਕ ਕਾਰਨ ਵਿਦੇਸ਼ ਯਾਤਰਾ ਵੀ ਹੈ।

ਆਓ ਜਾਣਦੇ ਹਾਂ ਕਿ Holiday Loan ਕਿਹੜੇ ਕਾਰਨਾਂ ਕਰਕੇ ਯਾਤਰਾ ਨੂੰ ਫਾਈਨੈਂਸ ਕਰਨ ਦਾ ਇਕ ਪ੍ਰਸਿੱਧ ਤਰੀਕਾ ਬਣਦਾ ਜਾ ਰਿਹਾ ਹੈ।

ਪੂਰੀ ਦੁਨੀਆ ਦੇ ਮਸ਼ਹੂਰ ਸਥਾਨਾਂ ਦੀ ਯਾਤਰਾ ਕਰਨ ਲਈ ਤੁਸੀਂ ਵੱਡੀ ਧਨਰਾਸ਼ੀ ਦੀ ਮਨਜ਼ੂਰੀ ਲੈ ਸਕਦੇ ਹੋ


Holiday Loan ਦੇ ਜ਼ਰੀਏ ਤੁਸੀਂ ਵੱਡੀ ਧਨਰਾਸ਼ੀ ਦੀ ਮਨਜ਼ੂਰੀ ਹਾਸਲ ਕਰ ਸਕਦੇ ਹੋ। ਫਿਰ ਭਾਵੇਂ ਤੁਸੀਂ ਅਮਰੀਕਾ ਜਾ ਰਹੇ ਹੋਵੋ ਜਾਂ ਯੂਰਪ ਜਾਂ ਦੱਖਣੀ-ਪੂਰਬੀ ਏਸ਼ਿਆ ਜਾਣ ਵਾਲੇ ਹੋਵੋ, ਇਹ ਪੈਸਾ ਤੁਹਾਡੀ ਯਾਤਰਾ ਨਾਲ ਜੁੜੇ ਸਾਰੇ ਖਰਚਿਆਂ ਲਈ ਕਾਫ਼ੀ ਹੈ। ਬਜਾਜ ਫਿਨਸਰਵਜ਼(bajaj finserv) ਵਰਗੀ ਪ੍ਰਮੁੱਖ ਵਿੱਤੀ ਸੰਸਥਾ 25 ਲੱਖ ਰੁਪਏ ਤੱਕ ਦਾ Personal Loan for Travel ਪ੍ਰਦਾਨ ਕਰਦੀ ਹੈ ਅਤੇ ਇਸ ਨਾਲ ਤੁਸੀਂ ਯਾਤਰਾ ਦੌਰਾਨ ਹੋਣ ਵਾਲੇ ਸਾਰੇ ਵੱਡੇ ਖਰਚਿਆਂ ਦਾ ਆਰਾਮ ਨਾਲ ਪ੍ਰਬੰਧ ਕਰ ਸਕਦੇ ਹਨ। ਤੁਸੀਂ ਜਿਸ ਸਥਾਨ 'ਤੇ ਜਾਣ ਵਾਲੇ ਹੋ ਉਸ ਦੇ ਆਧਾਰ 'ਤੇ ਲੋਨ ਦੇ ਜ਼ਰੀਏ ਮਿਲਣ ਵਾਲੀ ਧਨਰਾਸ਼ੀ ਆਉਣ-ਜਾਣ ਦੇ ਹਵਾਈ ਟਿਕਟ, ਹੋਟਲ 'ਚ ਰਹਿਣ ਦੀ ਵਿਵਸਥਾ, ਟੂਰ ਪੈਕੇਜ, ਭੋਜਨ ਅਤੇ ਯਾਤਰਾ ਨਾਲ ਜੁੜੇ ਹੋਰ ਖਰਚਿਆਂ ਲਈ ਕਾਫੀ ਹੋਣੀ ਚਾਹੀਦੀ ਹੈ।

ਤੁਸੀਂ ਆਪਣੀ ਸਹੂਲਤ ਅਨੁਸਾਰ ਦੱਸੀ ਸਮਾਂ ਮਿਆਦ 'ਚ ਆਰਾਮ ਨਾਲ ਕਰਜ਼ਾ ਵਾਪਸ ਕਰ ਸਕਦੇ ਹੋ

ਨਿੱਜੀ ਕਰਜ਼ੇ ਦੀ ਮੁੜ ਅਦਾਇਗੀ ਕਰਨ ਦਾ ਸਮਾਂ ਤੁਹਾਡੀ ਸਹੂਲਤ ਅਨੁਸਾਰ ਤੈਅ ਕੀਤਾ ਜਾਂਦਾ ਹੈ, ਜਿਸ ਨਾਲ ਤੁਸੀਂ ਛੁੱਟੀਆਂ ਦੌਰਾਨ ਹੋਏ ਖਰਚਿਅÎਾਂ ਨੂੰ ਕਈ ਮਹੀਨਿਆਂ ਵਿਚ ਵੰਡ ਸਕਦੇ ਹੋ। ਉਦਾਹਰਣ ਲਈ ਬਜਾਜ ਫਿਨਸਰਵ 5 ਸਾਲ ਤੱਕ ਦੀ ਮਿਆਦ ਦੀ ਪੇਸ਼ਕਸ਼ ਕਰਦਾ ਹੈ ਅਤੇ ਤੁਸੀਂ ਆਪਣੇ ਬਜਟ ਅਨੁਸਾਰ ਕਿਸੇ ਵੀ ਸਮਾਂ ਮਿਆਦ ਦੀ ਚੋਣ ਕਰ ਸਕਦੇ ਹੋ। ਸਮੇਂ ਦੀ ਚੋਣ ਕਰਦੇ ਸਮੇਂ ਇਹ ਜ਼ਰੂਰ ਯਾਦ ਰੱਖੋ ਕਿ ਇੱਕ ਲੰਮਾ ਸਮਾਂ ਤੁਹਾਡੇ ਲਈ ਮਹੀਨਾਵਾਰ ਅਦਾਇਗੀਆਂ ਦੀ ਮਾਤਰਾ ਨੂੰ ਘਟਾਉਂਦਾ ਹੈ ਜਦੋਂਕਿ ਘੱਟ ਸਮੇਂ ਦੀ ਮਿਆਦ ਵਿਚ EMI ਦੀ ਰਾਸ਼ੀ ਵੱਧ ਹੁੰਦੀ ਹੈ। ਹਾਲਾਂਕਿ ਪਹਿਲੇ ਵਿਕਲਪ ਨਾਲ ਕੁਲ ਵਿਆਜ ਦੀ ਰਾਸ਼ੀ ਵਧ ਜਾਂਦੀ ਹੈ। ਜੇਕਰ ਤੁਹਾਡਾ ਬਜਟ ਤੁਹਾਨੂੰ ਵਧੇਰੇ ਈ.ਐਮ.ਆਈ. ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ, ਤਾਂ ਤੁਸੀਂ ਥੋੜ੍ਹੇ ਸਮੇਂ ਦੀ ਮਿਆਦ ਨੂੰ ਚੁਣ ਕੇ ਕਰਜ਼ੇ ਨੂੰ ਜਲਦੀ ਵਾਪਸ ਕਰ ਸਕਦੇ ਹੋ। ਤੁਸੀਂ ਸਮਾਂ ਮਿਆਦ ਅਤੇ ਲੋਨ ਨਾਲ ਜੁੜੀਆਂ ਹੋਰ ਗੱਲਾਂ ਦਾ ਫੈਸਲਾ ਲੈਣ ਲਈ ਆਨਲਾਈਨ ਪਰਸਨਲ ਲੋਨ (Personal Loan EMI Calculator) ਦੀ ਵਰਤੋਂ ਕਰ ਸਕਦੇ ਹੋ।

ਲੋਨ ਲੈਣ ਲਈ ਯੋਗਤਾ ਦੇ ਸਧਾਰਣ ਨਿਯਮਾਂ ਦੀ ਸਹਾਇਤਾ ਨਾਲ ਤੁਸੀਂ ਆਪਣੇ ਡ੍ਰੀਮ ਵੇਕੇਸ਼ਨ ਲਈ ਲੌੜੀਂਦਾ ਧਨ ਹਾਸਲ ਕਰ ਸਕਦੇ ਹੋ

ਨਿੱਜੀ ਲੋਨ ਕੰਪਨੀਆਂ ਨੇ ਯੋਗਤਾ ਲਈ ਬਹੁਤ ਅਸਾਨ ਨਿਯਮ ਨਿਰਧਾਰਤ ਕੀਤੇ ਹਨ, ਜਿਸ ਨਾਲ Holiday Loan ਨੂੰ ਪਹੁੰਚਯੋਗ ਬਣਾ ਦਿੱਤਾ ਹੈ। ਉਦਾਹਰਣ ਦੇ ਲਈ ਤੁਸੀਂ ਬਜਾਜ ਫਿਨਸਰਵ ਤੋਂ ਫੰਡ ਪ੍ਰਾਪਤ ਕਰ ਸਕਦੇ ਹੋ, ਜਿਸ ਲਈ 
- ਤੁਹਾਡੀ ਉਮਰ 23 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਆਮਦਨੀ ਦਾ ਸਥਾਈ ਸਰੋਤ ਹੋਣਾ ਚਾਹੀਦਾ ਹੈ।
- ਘੱਟੋ ਘੱਟ ਤਨਖਾਹ ਨਾਲ ਜੁੜੀਆਂ ਲੋੜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। 
ਇਸ ਤੋਂ ਇਲਾਵਾ ਜੇਕਰ ਤੁਹਾਡਾ ਸੀਆਈਬੀਆਈਐਲ ਸਕੋਰ(CIBIL SCORE) 750 ਜਾਂ ਇਸ ਤੋਂ ਜ਼ਿਆਦਾ ਹੈ, ਤਾਂ ਲੋਨ ਦੀ ਜ਼ਰੂਰਤ ਪੈਣ 'ਤੇ ਤੁਸੀਂ ਇੱਕ ਵੱਡੀ ਰਕਮ ਅਤੇ ਘੱਟ ਵਿਆਜ਼ ਵਾਲਾ ਨਿੱਜੀ ਲੋਨ ਹਾਸਲ ਕਰ ਸਕਦੇ ਹੋ। ਇਸਦੇ ਨਾਲ-ਨਾਲ ਟ੍ਰੈਵਲ ਲੋਨ ਦੇ ਕਲੈਟਰਲ ਤੋਂ ਮੁਕਤ ਹੋਣ ਦੇ ਕਾਰਨ ਘੱਟੋ ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ। ਆਮ ਤੌਰ 'ਤੇ ਕੇ.ਵਾਈ.ਸੀ. ਦਸਤਾਵੇਜ਼, ਤਨਖਾਹ ਸਲਿੱਪ, ਕਰਮਚਾਰੀ ਆਈਡੀ-ਕਾਰਡ ਅਤੇ ਤੁਹਾਡੇ ਤਨਖਾਹ ਖਾਤੇ ਦਾ ਬੈਂਕ ਸਟੇਟਮੈਂਟ ਇਸ ਲਈ ਕਾਫ਼ੀ ਹੁੰਦਾ ਹੈ।

ਫਲੈਕਸੀ ਲੋਨ ਦੀ ਸਹੂਲਤ ਨਾਲ ਵੀ ਤੁਸੀਂ ਯਾਤਰਾ ਦੌਰਾਨ ਆਪਣੇ ਖਰਚਿਆਂ ਦਾ ਪ੍ਰਬੰਧ ਕਰ ਸਕਦੇ ਹੋ

ਯਾਤਰਾ ਦੌਰਾਨ ਅਚਾਨਕ ਖਰਚਿਆਂ ਦਾ ਪ੍ਰਬੰਧ ਕਰਨ ਵਿਚ ਤੁਹਾਡੀ ਸਹਾਇਤਾ ਲਈ, ਬਜਾਜ ਫਿਨਸਰਵ ਤੁਹਾਨੂੰ ਫਲੇਕਸੀ ਲੋਨ ਦੀ ਪੇਸ਼ਕਸ਼ ਕਰਦਾ ਹੈ। ਇਸ ਤਰੀਕੇ ਨਾਲ ਤੁਸੀਂ ਵਧੇਰੇ ਸੁਵਿਧਾਜਨਕ ਢੰਗ ਨਾਲ ਧਨਰਾਸ਼ੀ ਉਧਾਰ ਲੈ ਸਕਦੇ ਹੋ ਅਤੇ ਭੁਗਤਾਨ ਵੀ ਕਰ ਸਕਦੇ ਹੋ। ਇਸ ਸਹੂਲਤ ਦੀ ਸਹਾਇਤਾ ਨਾਲ ਤੁਸੀਂ ਨਵੀਂ ਅਰਜ਼ੀ ਦੇ ਬਿਨਾਂ ਹੀ ਮਨਜ਼ੂਰ ਰਕਮ ਵਿਚੋਂ ਕਈ ਵਾਰ ਪੈਸਾ ਕਢਵਾ ਸਕਦੇ ਹੋ। ਵਿਆਜ ਸਿਰਫ ਕਢਵਾਈ ਗਈ ਰਕਮ 'ਤੇ ਹੀ ਲਗਾਇਆ ਜਾਂਦਾ ਹੈ, ਮਨਜ਼ੂਰ ਕੀਤੀ ਗਈ ਧਨਰਾਸ਼ੀ 'ਤੇ ਨਹੀਂ ਲਗਾਇਆ ਜਾਂਦਾ ਹੈ।  ਇਸ ਤੋਂ ਇਲਾਵਾ, ਜਦੋਂ ਤੁਹਾਡੇ ਕੋਲ ਵਾਧੂ ਫੰਡ ਮੌਜੂਦ ਹੁੰਦੇ ਹਨ ਤਾਂ ਤੁਸੀਂ ਕਿਸੇ ਚਾਰਜ ਦੇ ਬਿਨਾਂ ਆਪਣੇ ਲੋਨ ਦੀ ਸਮੇਂ ਤੋਂ ਪਹਿਲਾਂ ਅਦਾਇਗੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਬਜਟ 'ਤੇ ਬੋਝ ਪਏ ਬਿਨਾਂ ਲੋਨ ਚੁਕਾਉਣ ਦੀ ਸਮਾਂ ਮਿਆਦ 'ਚ ਸਿਰਫ ਸ਼ੁਰੂਆਤੀ ਈ.ਐੱਮ.ਆਈਜ਼ 'ਤੇ ਵਿਆਜ ਦੇ ਭੁਗਤਾਨ ਦੀ ਚੋਣ ਕਰ ਸਕਦੇ ਹੋ।

ਇਹ ਸਾਰੀਆਂ ਸਹੂਲਤਾਂ ਇਹ ਸਿੱਧ ਕਰਦੀਆਂ ਹਨ ਕਿ ਯਾਤਰਾ ਲਈ Personal Loan ਤੁਹਾਡੇ ਲਈ ਅਗਲੀ ਵਿਦੇਸ਼ ਯਾਤਰਾ ਵਿਦੇਸ਼ ਨੂੰ ਫਾਈਨੈਂਸ ਕਰਨ ਦਾ ਸਭ ਤੋਂ ਆਕਰਸ਼ਕ ਤਰੀਕਾ ਹੈ। ਦਰਅਸਲ, ਬਜਾਜ ਫਿਨਸਰਵਰ ਦੀ ਚੋਣ ਕਰਕੇ, ਤੁਸੀਂ 5 ਮਿੰਟਾਂ ਵਿਚ ਲੋਨ ਦੀ ਮਨਜ਼ੂਰੀ ਹਾਸਲ ਕਰ ਸਕਦੇ ਹੋ ਅਤੇ ਇਸਦੇ 24 ਘੰਟਿਆਂ ਅੰਦਰ-ਅੰਦਰ ਧਨਰਾਸ਼ੀ ਪ੍ਰਾਪਤ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ  ਵੇਕੇਸ਼ਨ 'ਤੇ ਜਾਣ ਵਾਲੇ ਹੋ, ਤਾਂ ਬਿਨਾਂ ਕਿਸੇ ਝਿਜਕ ਦੇ  check your pre-approved offer  ਦੀ ਜਾਂਚ ਕਰੋ। ਇਸ ਤਰੀਕੇ ਨਾਲ ਤੁਸੀਂ ਕਸਟਮਾਈਜ਼ਡ ਅਤੇ ਬਿਹਤਰ ਫਾਈਨੈਂਸਿੰਗ ਡੀਲ ਦੀ ਸਹਾਇਤਾ ਨਾਲ ਬਿਨਾਂ ਕਿਸੇ ਦੇਰੀ ਦੇ ਆਪਣੀ ਟ੍ਰਿਪ ਲਈ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ।


Related News