ਪੰਜਾਬ ''ਚ ਪੈਟਰੋਲ 90 ਰੁ: ਤੋਂ ਪਾਰ, ਸ੍ਰੀਗੰਗਾਨਗਰ ''ਚ 100 ''ਤੇ ਪੁੱਜਾ

Tuesday, Feb 16, 2021 - 03:21 PM (IST)

ਨਵੀਂ ਦਿੱਲੀ- ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 30 ਪੈਸੇ ਅਤੇ 35 ਪੈਸੇ ਦਾ ਵਾਧਾ ਕੀਤਾ ਹੈ। ਇਸ ਨਾਲ ਦਿੱਲੀ ਵਿਚ ਪੈਟਰੋਲ ਦੀ ਕੀਮਤ 89.29 ਰੁਪਏ ਅਤੇ ਡੀਜ਼ਲ ਦੀ 79.70 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ਵਿਚ ਪੈਟਰੋਲ 95.75 ਰੁਪਏ, ਡੀਜ਼ਲ 86.72 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 100 ਰੁਪਏ ਦੇ ਨਜ਼ਦੀਕ ਯਾਨੀ 99.87 ਰੁਪਏ ਅਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਲਗਾਤਾਰ 8 ਦਿਨਾਂ ਦੌਰਾਨ ਕੀਮਤਾਂ ਵਿਚ ਵਾਧੇ ਨਾਲ ਪੈਟਰੋਲ 2.34 ਰੁਪਏ ਅਤੇ ਡੀਜ਼ਲ 2.57 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਇਸ ਸਾਲ ਕੁੱਲ ਮਿਲਾ ਕੇ 20 ਵਾਰ ਤੇਲ ਕੀਮਤਾਂ ਵਧਾਈਆਂ ਗਈਆਂ ਹਨ, ਜਿਸ ਨਾਲ ਇਸ ਸਾਲ ਪੈਟਰੋਲ 5.58 ਰੁਪਏ ਅਤੇ ਡੀਜ਼ਲ 5.93 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਪੰਜਾਬ-
ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 90.30 ਰੁਪਏ ਅਤੇ ਡੀਜ਼ਲ ਦੀ 81.42 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 73 ਪੈਸੇ ਤੇ ਡੀਜ਼ਲ ਦੀ 81 ਰੁਪਏ 81 ਪੈਸੇ ਪ੍ਰਤੀ ਲਿਟਰ ਅਤੇ ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 90 ਰੁਪਏ 85 ਪੈਸੇ ਤੇ ਡੀਜ਼ਲ ਦੀ 81 ਰੁਪਏ 92 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਮੋਬਾਈਲ ਫੋਨ ’ਤੇ ਗੱਲਬਾਤ ਅਤੇ ਡਾਟਾ ਇਸਤੇਮਾਲ ਹੋਵੇਗਾ ਮਹਿੰਗਾ

ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 90 ਰੁਪਏ 91 ਪੈਸੇ ਅਤੇ ਡੀਜ਼ਲ ਦੀ 81 ਰੁਪਏ 99 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 91 ਰੁਪਏ 21 ਪੈਸੇ ਅਤੇ ਡੀਜ਼ਲ ਦੀ 82 ਰੁਪਏ 25 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 85 ਰੁਪਏ 93 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 79 ਰੁਪਏ 40 ਪੈਸੇ ਪ੍ਰਤੀ ਲਿਟਰ ਰਹੀ।

►ਪੈਟਰੋਲ-ਡੀਜ਼ਲ ਕੀਮਤਾਂ ਨਾਲ ਵੱਧ ਰਹੀ ਮਹਿੰਗਾਈ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News