ਅਜੇ GST ''ਚ ਨਹੀਂ ਆ ਸਕਦਾ ਪੈਟਰੋਲ-ਡੀਜ਼ਲ: ਸੁਸ਼ੀਲ ਮੋਦੀ

Saturday, Jun 30, 2018 - 11:51 AM (IST)

ਅਜੇ GST ''ਚ ਨਹੀਂ ਆ ਸਕਦਾ ਪੈਟਰੋਲ-ਡੀਜ਼ਲ: ਸੁਸ਼ੀਲ ਮੋਦੀ

ਨਵੀਂ ਦਿੱਲੀ—ਪੈਟਰੋਲ-ਡੀਜ਼ਲ ਦੀ ਬੇਤਹਾਸਾ ਵਧਦੀ ਕੀਮਤ ਦੌਰਾਨ ਲਗਾਤਾਰ ਇਸ ਨੂੰ ਜੀ.ਐੱਸ.ਟੀ. ਦੇ ਦਾਅਰੇ 'ਚ ਲਿਆਉਣ ਦੀ ਮੰਗ ਹੋ ਰਹੀ ਹੈ। ਕਈ ਵਾਰ ਸਰਕਾਰ ਨੇ ਵੀ ਸੰਕੇਤ ਦਿੱਤੇ ਹਨ ਕਿ ਇਸ ਨੂੰ ਜੀ.ਐੱਸ.ਟੀ. ਦਾ ਦਾਅਰੇ 'ਚ ਲਿਆਉਣ 'ਤੇ ਕੰਮ ਚੱਲ ਰਿਹਾ ਹੈ ਪਰ ਹੁਣ ਜੀ.ਐੱਸ.ਟੀ. ਕਾਊਂਸਿਲ ਦੇ ਮੈਂਬਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਨੇ ਸਾਫ ਕਰ ਦਿੱਤਾ ਕਿ ਫਿਲਹਾਲ ਇਸ ਨੂੰ ਜੀ.ਐੱਸ.ਟੀ. ਦੇ ਦਾਅਰੇ 'ਚ ਨਹੀਂ ਲਿਆਂਦਾ ਜਾ ਸਕਦਾ। ਸੁਸ਼ੀਲ ਮੋਦੀ ਦਾ ਕਹਿਣਾ ਹੈ ਕਿ ਜੇਕਰ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ.ਟੀ. 'ਚ ਲਿਆਂਦਾ ਗਿਆ ਤਾਂ ਇਸ 'ਚ ਸੂਬਾ ਅਤੇ ਕੇਂਦਰ ਨੂੰ ਮਿਲਣ ਵਾਲੇ ਰਾਜਸਵ ਨੂੰ ਵੱਡਾ ਨੁਕਸਾਨ ਹੋਵੇਗਾ। 
ਨਾਲ ਹੀ ਸੁਸ਼ੀਲ ਮੋਦੀ ਨੇ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜੇਕਰ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ.ਟੀ. ਦੇ ਦਾਅਰੇ 'ਚ ਲਿਆਂਦਾ ਗਿਆ ਤਾਂ ਸਿਰਫ 28 ਫੀਸਦੀ ਟੈਕਸ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਹੋਣ 'ਤੇ ਵੀ ਸੂਬਾ ਸਰਕਾਰ ਜ਼ਿਆਦਾ ਕਮਾਈ ਲਈ ਜ਼ਿਆਦਾ ਟੈਕਸ ਲਗਾਉਣ ਲਈ ਸੁਤੰਤਰ ਹੋਵੇਗੀ।
ਵਰਣਨਯੋਗ ਹੈ ਕਿ ਲੰਬੇ ਸਮੇਂ ਤੋਂ ਤਮਾਮ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕ ਪੈਟਰੋਲ ਅਤੇ ਡੀਜਲ ਨੂੰ ਜੀ.ਐੱਸ.ਟੀ ਦੇ ਦਾਅਰੇ 'ਚ ਲਿਆਉਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਸਰਕਾਰ ਨੇ ਤਮਾਮ ਮੰਗਾਂ ਦੇ ਬਾਵਜੂਦ ਰਾਜਸਵ ਪ੍ਰਾਪਤੀ ਨੂੰ ਦੇਖਦੇ ਹੋਏ ਅਜਿਹਾ ਕੋਈ ਕਦਮ ਉਠਾਉਣ ਦਾ ਫੈਸਲਾ ਨਹੀਂ ਕੀਤਾ ਹੈ।


Related News