Paytm ਦੇ ਸ਼ੇਅਰਾਂ ''ਚ ਗਿਰਾਵਟ ਜਾਰੀ, ਜਾਣੋ ਕਿਸ ਪੱਧਰ ਤੱਕ ਡਿੱਗ ਸਕਦਾ ਹੈ ਸਟਾਕ

03/21/2022 3:15:22 PM

ਨਵੀਂ ਦਿੱਲੀ : Paytm ਦੀ ਮੂਲ ਕੰਪਨੀ One 97 Communications ਦੇ ਸ਼ੇਅਰਾਂ ਵਿੱਚ ਗਿਰਾਵਟ ਜਾਰੀ ਹੈ। ਸੋਮਵਾਰ ਨੂੰ ਦੁਪਹਿਰ 12.10 ਵਜੇ ਪੇਟੀਐਮ ਦੇ ਸ਼ੇਅਰ 2.70% ਦੀ ਗਿਰਾਵਟ ਨਾਲ 580.90 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਹਾਲਾਂਕਿ Paytm ਦੇ ਨਿਵੇਸ਼ਕਾਂ ਨੂੰ ਅਜੇ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੇਟੀਐੱਮ ਦੇ ਸ਼ੇਅਰਾਂ 'ਚ ਹੋਰ ਗਿਰਾਵਟ ਆ ਸਕਦੀ ਹੈ। ਜਾਮਾ ਵੈਲਥ ਦੇ ਸੀਈਓ ਰਾਮ ਕਲਿਆਣ ਮੇਦੁਰੀ ਅਨੁਸਾਰ ਪੇਟੀਐਮ ਦਾ ਸ਼ੇਅਰ 450 ਰੁਪਏ ਦੇ ਹੇਠਲੇ ਪੱਧਰ 'ਤੇ ਜਾ ਸਕਦਾ ਹੈ।

ਜਾਮਾ ਵੈਲਥ ਦੇ ਸੀਈਓ ਰਾਮ ਕਲਿਆਣ ਮੇਦੁਰੀ ਦਾ ਕਹਿਣਾ ਹੈ ਕਿ ਕੰਪਨੀ ਕੋਲ ਅਜੇ ਤੱਕ ਕੋਈ ਸਪੱਸ਼ਟ ਕਾਰੋਬਾਰੀ ਮਾਡਲ ਨਹੀਂ ਹੈ। ਰਿਟੇਲ ਨਿਵੇਸ਼ਕਾਂ ਨੂੰ ਕੰਪਨੀ ਦੇ ਕਾਰੋਬਾਰੀ ਮਾਡਲ ਨੂੰ ਸਮਝਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। Paytm ਦੇ ਸ਼ੇਅਰ ਇਸਦੀ ਇਸ਼ੂ ਕੀਮਤ ਤੋਂ ਲਗਭਗ 70% ਤੱਕ ਡਿੱਗ ਗਏ ਹਨ ਅਤੇ ਹੋਰ ਵੀ ਗਿਰਾਵਟ ਜਾਰੀ ਰੱਖ ਸਕਦੇ ਹਨ। ਮੇਦੁਰੀ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਪੇਟੀਐਮ ਵਰਗੇ ਕਿਸੇ ਹੋਰ ਆਈਪੀਓ ਤੋਂ ਦੂਰ ਰਹਿਣਾ ਚਾਹੀਦਾ ਹੈ।

Macquarie ਨੇ Paytm ਦੇ ਸ਼ੇਅਰਾਂ ਲਈ 450 ਰੁਪਏ ਦਾ ਟੀਚਾ ਮੁੱਲ ਰੱਖਿਆ ਹੈ। ਹਾਲਾਂਕਿ ਮੇਦੁਰੀ ਦਾ ਮੰਨਣਾ ਹੈ ਕਿ ਪੇਟੀਐਮ ਦੇ ਸ਼ੇਅਰ ਇਸ ਪੱਧਰ ਨੂੰ ਤੋੜਨ ਤੋਂ ਬਾਅਦ ਵੀ ਹੇਠਾਂ ਜਾ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur