ਜਨਮਅਸ਼ਟਮੀ ਮੌਕੇ ਗਹਿਣੇ ਖ਼ਰੀਦਣ ਵਾਲਿਆਂ ਲਈ ਵੱਡੀ ਰਾਹਤ, ਡਿੱਗੇ ਸੋਨੇ-ਚਾਂਦੀ ਦੇ ਭਾਅ

Friday, Sep 04, 2026 - 11:08 AM (IST)

ਜਨਮਅਸ਼ਟਮੀ ਮੌਕੇ ਗਹਿਣੇ ਖ਼ਰੀਦਣ ਵਾਲਿਆਂ ਲਈ ਵੱਡੀ ਰਾਹਤ, ਡਿੱਗੇ ਸੋਨੇ-ਚਾਂਦੀ ਦੇ ਭਾਅ

ਬਿਜ਼ਨੈੱਸ ਡੈਸਕ - ਅੱਜ ਜਨਮਅਸ਼ਟਮੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 5 ਅਕਤੂਬਰ ਦੀ ਡਿਲਿਵਰੀ ਵਾਲਾ ਸੋਨਾ ਅੱਜ 567 ਰੁਪਏ ਭਾਵ 0.36 ਫ਼ੀਸਦੀ ਦੀ ਗਿਰਾਵਟ ਨਾਲ 155208 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ 4 ਦਸੰਬਰ ਦੀ ਡਿਲਿਵਰੀ ਵਾਲੀ ਚਾਂਦੀ ਦੇ ਭਾਅ 1347 ਰੁਪਏ ਭਾਵ 0.56 ਫ਼ੀਸਦੀ ਦੀ ਗਿਰਾਵਟ ਨਾਲ 241002 ਦੇ ਪੱਧਰ 'ਤੇ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। 

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਸੋਨਾ 3,100 ਰੁਪਏ ਮਜ਼ਬੂਤ, ਚਾਂਦੀ ’ਚ 4,000 ਰੁਪਏ ਦਾ ਉਛਾਲ

ਅੰਤਰਰਾਸ਼ਟਰੀ ਬਾਜ਼ਾਰਾਂ ’ਚ ਮਜ਼ਬੂਤ ਰੁਖ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਬੀਤੇ ਦਿਨ ਵੀਰਵਾਰ ਨੂੰ ਸੋਨੇ ’ਚ ਲਗਾਤਾਰ 6 ਦਿਨਾਂ ਤੋਂ ਜਾਰੀ ਗਿਰਾਵਟ ਦਾ ਸਿਲਸਿਲਾ ਰੁਕ ਗਿਆ ਅਤੇ ਇਹ 3,100 ਰੁਪਏ ਦੇ ਵਾਧੇ ਨਾਲ 1,59,100 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ,  ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ

ਚਾਂਦੀ ’ਚ ਵੀ ਤੇਜ਼ੀ ਆਈ ਅਤੇ ਇਹ 4,000 ਰੁਪਏ ਵਧ ਕੇ 2,41,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਬ੍ਰੋਕਰੇਜ ਪਲੇਟਫਾਰਮ ਲੇਮਨ ਦੇ ਖੋਜ ਮੁਖੀ ਗੌਰਵ ਗਰਗ ਨੇ ਕਿਹਾ,‘‘ਅਮਰੀਕੀ ਬਾਂਡ ਯੀਲਡ ਦੇ ਹਾਲੀਆ ਉੱਚੇ ਪੱਧਰ ਤੋਂ ਹੇਠਾਂ ਆਉਣ ਕਾਰਨ ਸੋਨੇ ਅਤੇ ਚਾਂਦੀ ’ਚ ਸੁਧਾਰ ਹੋਇਆ, ਜਦੋਂਕਿ ਨਵੇਂ ਭੂ-ਸਿਆਸੀ ਤਣਾਅ ਕਾਰਨ ਸੁਰੱਖਿਅਤ ਨਿਵੇਸ਼ ਵਜੋਂ ਇਸ ਦੀ ਮੰਗ ਬਣੀ ਹੋਈ ਹੈ।’’ ਗਲੋਬਲ ਬਾਜ਼ਾਰਾਂ ’ਚ ਹਾਜ਼ਰ ਸੋਨਾ 55.76 ਡਾਲਰ ਜਾਂ 1.27 ਫੀਸਦੀ ਦੇ ਵਾਧੇ ਨਾਲ 4,443.93 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ, ਜਦੋਂਕਿ ਚਾਂਦੀ ਲੱਗਭਗ ਇਕ ਫੀਸਦੀ ਵਧ ਕੇ 65.77 ਡਾਲਰ ਪ੍ਰਤੀ ਔਂਸ ਹੋ ਗਈ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਕਾਮੈਕਸ 'ਤੇ ਸੋਨੇ ਦੀਆਂ ਕੀਮਤਾਂ 0.56% ਡਿੱਗ ਕੇ ₹4,154 'ਤੇ ਆ ਗਈਆਂ। ਚਾਂਦੀ ਦੀਆਂ ਕੀਮਤਾਂ 0.76% ਡਿੱਗ ਕੇ $67.19 ਪ੍ਰਤੀ ਔਂਸ 'ਤੇ ਆ ਗਈਆਂ।

ਇਹ ਵੀ ਪੜ੍ਹੋ : ਸਤੰਬਰ 'ਚ 14 ਦਿਨਾਂ ਲਈ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ; ਜਾਣੋ ਛੁੱਟੀਆਂ ਦੀ ਪੂਰੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News