OLX ਅਤੇ ਜਸਟ ਡਾਇਲ ’ਤੇ ਪੁਰਾਣਾ ਸਾਮਾਨ ਵੇਚਣ ਵਾਲੇ ਬਣ ਰਹੇ ਸ਼ਿਕਾਰ, ਲੱਗਾ 54 ਕਰੋੜ ਰੁਪਏ ਦਾ ਚੂਨਾ

Monday, Dec 26, 2022 - 11:45 AM (IST)

ਦਿੱਲੀ (ਵਿਸ਼ੇਸ਼) - ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਅਤੇ ਆਪਣੇ ਘਰ ਦਾ ਕੋਈ ਪੁਰਾਣਾ ਸਾਮਾਨ ਓ. ਐੱਲ. ਐੱਕਸ. ਫੇਸਬੁੱਕ ਮਾਰਕੀਟ ਪਲੇਸ ਜਾਂ ਜਸਟ ਡਾਇਲ ਵਰਗੇ ਪਲੇਟਫਾਰਮਾਂ ’ਤੇ ਵੇਚਣ ਲਈ ਪਾਇਆ ਹੈ। ਇਸ ਦੀ ਪੇਮੈਂਟ ਲੈਂਦੇ ਸਮੇਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਪਲੇਟਫਾਰਮਾਂ ’ਤੇ ਸਰਗਰਮ ਸਾਈਬਰ ਅਪਰਾਧੀਆਂ ਨੇ ਹੁਣ ਤੱਕ ਵਟਸਐਪ ਉਪਭੋਗਤਾਵਾਂ ਨੂੰ ਕਿਊ. ਆਰ. ਕੋਡ ਸਕੈਮ ਰਾਹੀਂ 54 ਕਰੋੜ ਰੁਪਏ ਦਾ ਚੂਨਾ ਲੱਗਾ ਚੁੱਕੇ ਹਨ। ਇਸ ਤਰ੍ਹਾਂ ਹੁੰਦੀ ਹੈ ਠੱਗੀ ਜਦੋਂ ਤੁਸੀਂ ਘਰ ਦਾ ਪੁਰਾਣਾ ਸਾਮਾਨ ਫਰਨੀਚਰ, ਫਰਿੱਜ, ਏਅਰ ਕੰਡੀਸ਼ਨਰ ਜਿਵੇਂ ਪੁਰਾਣਾ ਸਾਮਨ ਓ. ਐੱਲ. ਐੱਕਸ. ਫੇਸਬੁੱਕ ਮਾਰਕੀਟ ਪਲੇਸ ਜਾਂ ਜਸਟ ਡਾਇਲ ਵਰਗੇ ਪਲੇਟਫਾਰਮਾਂ ’ਤੇ ਵੇਚਣ ਲਈ ਇਸ਼ਤਿਹਾਰ ਦਿੰਦੇ ਹੋ, ਤਾਂ ਇਨ੍ਹਾਂ ਪਲੇਟਫਾਰਮਾਂ ’ਤੇ ਮੌਜੂਦ ਸਾਈਬਰ ਅਪਰਾਧੀ ਤੁਹਾਨੂੰ ਤੁਹਾਡੇ ਸਾਮਾਨ ਦੀ ਕੀਮਤ ਦੇਣ ਲਈ ਤਿਆਰ ਹੋ ਜਾਂਦੇ ਹਨ, ਇਸ ਕਾਰਨ ਤੁਸੀਂ ਲਾਲਚ ’ਚ ਆ ਜਾਂਦੇ ਹੋ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਗਿਰਾਵਟ ਵਿਚਾਲੇ Elon Musk ਨੇ ਦਿੱਤੀ ਵੱਡੀ ਚਿਤਾਵਨੀ, ਕਿਹਾ- ਕਦੇ ਨਾ ਕਰੋ ਇਹ ਗਲਤੀ

ਇਸ ਤੋਂ ਬਾਅਦ, ਤੁਹਾਨੂੰ ਸਮਾਨ ਲਈ ਅਗਾਊਂ ਪੈਸੇ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਤੁਹਾਡਾ ਭਰੋਸਾ ਜਿੱਤਣ ਲਈ ਅਜਿਹੇ ਧੋਖੇਬਾਜ਼ ਆਪਣੀ ਆਈ. ਡੀ. ਸਬੂਤ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਨ। ਇਨ੍ਹਾਂ ’ਚੋਂ ਕਈ ਆਈ. ਡੀ. ਸਬੂਤ ਫੌਜ ਨਾਲ ਜੁੜੇ ਹੁੰਦੇ ਹਨ, ਜੋ ਨਕਲੀ ਹੁੰਦੀ ਹੈ। ਆਈ. ਡੀ. ਸਬੂਤ ਦੇਖ ਕੇ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਪੈਸੇ ਦੇਣ ਲਈ ਇਕ ਕਿਊ. ਆਰ. ਕੋਡ ਸ਼ੇਅਰ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਕੋਡ ਨੂੰ ਸਕੈਨ ਕਰਨ ਲਈ ਕਿਹਾ ਜਾਂਦਾ ਹੈ। ਜਿਵੇਂ ਹੀ ਤੁਸੀਂ ਇਸ ਨੂੰ ਸਕੈਨ ਕਰਦੇ ਹੋ, ਇਹ ਤੁਹਾਡੇ ਪੇ. ਟੀ. ਐੱਮ. ਖਾਤੇ ਦਾ ਪਾਸਵਰਡ ਮੰਗਦਾ ਹੈ ਅਤੇ ਜਿਵੇਂ ਹੀ ਤੁਸੀਂ ਆਪਣਾ ਪਾਸਵਰਡ ਭਰਦੇ ਹੋ ਨਾਲ ਹੀ ਤੁਹਾਡੇ ਖਾਤੇ ’ਚੋਂ ਪੈਸੇ ਕੱਟ ਲਏ ਜਾਂਦੇ ਹਨ।

ਇਹ ਵੀ ਪੜ੍ਹੋ : FTX ਦੇ ਸੰਸਥਾਪਕ ਬੈਂਕਮੈਨ ਫਰਾਈਡ 25 ਕਰੋੜ ਡਾਲਰ ਦਾ ਬਾਂਡ ਭਰ ਕੇ ਹੋਏ ਰਿਹਾਅ

1. ਸਾਈਬਰ ਅਪਰਾਧੀ ਉਪਭੋਗਤਾਵਾਂ ਨਾਲ ਕਿਊ. ਆਰ. ਕੋਡ ਸ਼ੇਅਰ ਕਰਦੇ ਹਨ।

2. ਪੀੜਤ ਨੂੰ ਪੈਸੇ ਪ੍ਰਾਪਤ ਕਰਨ ਲਈ ਕੋਡ ਸਕੈਨ ਕਰਵਾਇਆ ਜਾਂਦਾ ਹੈ।

3. ਇਹ ਕਲੈਕਸ਼ਨ ਬੇਨਤੀ ਹੁੰਦੀ ਹੈ, ਜਿਸ ’ਚ ਪਿੰਨ ਭਰਦੇ ਹੀ ਸਾਰਾ ਕੰਟਰੋਲ ਸਾਈਬਰ ਅਪਰਾਧੀ ਦੇ ਹੱਥ ’ਚ ਚਲਾ ਜਾਂਦਾ ਹੈ।

4. ਦਰਅਸਲ ਕਿਸੇ ਵੀ ਕਿਸਮ ਦੀ ਪ੍ਰਾਪਤੀ ਲਈ ਕਿਊ. ਆਰ. ਕੋਡ ਸਕੈਨ ਨਹੀਂ ਹੁੰਦਾ।

5. ਕਿਊ. ਆਰ. ਕੋਡ ਇਕ ਸਧਾਰਨ ਇੰਟਰਨੈਟ ਲਿੰਕ ਹੈ ਜਿਸ ’ਤੇ ਕਲਿੱਕ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਆਰ. ਬੀ. ਆਈ. ਅਤੇ ਦਿੱਲੀ ਪੁਲਸ ਜਾਰੀ ਕਰ ਚੁੱਕੀ ਹੈ ਗਾਈਡਲਾਈਨ

ਰਿਜ਼ਰਵ ਬੈਂਕ ਆਫ ਇੰਡੀਆ ਪਹਿਲਾਂ ਹੀ ਇਸ ਸਬੰਧ ’ਚ ਗਾਈਡਲਾਈਨ ਜਾਰੀ ਚੁੱਕਾ ਹੈ, ਜਿਸ ’ਚ ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਿਸਮ ਦਾ ਭੁਗਤਾਨ ਪ੍ਰਾਪਤ ਕਰਨ ਲਈ, ਬਾਰ ਕੋਡ, ਕਿਊ. ਆਰ. ਕੋਡ ਅਤੇ ਮੋਬਾਇਲ ਬੈਂਕਿੰਗ ਦਾ ਆਪਣਾ ਪਿੰਨ ਜਾਂ ਪਾਸਵਰਡ ਕਿਸੇ ਵੀ ਅਣਜਾਣ ਵੈੱਬਸਾਈਟ ’ਤੇ ਸ਼ੇਅਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਪਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਅਜਿਹੀਆਂ ਠੱਗੀਆਂ ਵੱਧ ਰਹੀਆਂ ਹਨ। ਦਿੱਲੀ ਪੁਲਸ ਨੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਇਕ ਡਿਟੇਲ ਗਾਈਡਲਾਈਨ ਜਾਰੀ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਪ੍ਰਾਪਰਟੀ ’ਚ ਨਿਵੇਸ਼ ਕਰ ਕੇ ਫਸੇ ਪੰਜਾਬੀ NRI,  ਮੁਨਾਫ਼ੇ ਦੀ ਬਜਾਏ ਹੋ ਰਿਹਾ ਹੈ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News