ਸਾਲ ਦਾ ਸਭ ਤੋਂ ਵੱਡਾ IPO ਲਿਆਉਣ ਦੀ ਤਿਆਰੀ ’ਚ NTPC

Thursday, Sep 19, 2024 - 06:20 PM (IST)

ਨਵੀਂ ਦਿੱਲੀ (ਇੰਟ.) - ਐੱਨ. ਟੀ. ਪੀ. ਸੀ. ਦੀ ਸਹਾਇਕ ਕੰਪਨੀ ਐੱਨ. ਟੀ. ਪੀ. ਸੀ. ਗਰੀਨ ਐਨਰਜੀ ਨੇ 10,000 ਕਰੋੜ ਰੁਪਏ ਦੇ ਆਈ. ਪੀ. ਓ. ਲਈ ਸੇਬੀ ਕੋਲ ਡਰਾਫਟ ਦਾਖਲ ਕੀਤਾ। ਇਸ ਮੁਤਾਬਕ ਕੰਪਨੀ ਸਿਰਫ ਨਵੇਂ ਸ਼ੇਅਰ ਜਾਰੀ ਕਰੇਗੀ ਅਤੇ ਮੌਜੂਦਾ ਸ਼ੇਅਰਧਾਰਕ ਕੋਈ ਹਿੱਸੇਦਾਰੀ ਨਹੀਂ ਵੇਚਣਗੇ।

ਇਹ ਵੀ ਪੜ੍ਹੋ :     ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 3 ਦਿਨਾਂ 'ਚ 10 ਰੁਪਏ ਪ੍ਰਤੀ ਲੀਟਰ ਵਧੀਆਂ ਤੇਲ ਦੀਆਂ ਕੀਮਤਾਂ
ਇਹ ਵੀ ਪੜ੍ਹੋ :    ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ 'ਡਿਲਵਰੀ ਬੁਆਏ', ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ

ਇਹ ਫਾਈਲਿੰਗ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਬਿਜਲੀ ਉਤਪਾਦਕ ਕੰਪਨੀਆਂ ਗਰੀਨ ਐਨਰਜੀ ’ਤੇ ਵੱਡਾ ਦਾਅ ਲਾ ਰਹੀਆਂ ਹਨ। ਐੱਨ. ਟੀ. ਪੀ. ਸੀ. ਗਰੀਨ ਐਨਰਜੀ ਦਾ ਸ਼ੇਅਰ ਇਸ ਸਾਲ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਵੇਗਾ। ਇਸ ਆਫਰ ਦਾ ਇਕ ਹਿੱਸਾ ਕੰਪਨੀ ਦੇ ਕਰਮਚਾਰੀਆਂ ਲਈ ਰਿਜ਼ਰਵ ਹੋਵੇਗਾ ਅਤੇ ਉਨ੍ਹਾਂ ਨੂੰ ਡਿਸਕਾਊਂਟ ਮਿਲੇਗਾ। ਇਸ਼ੂ ਦਾ 75 ਫੀਸਦੀ ਹਿੱਸਾ ਕਿਊ. ਆਈ. ਬੀ. ਲਈ, 15 ਫੀਸਦੀ ਨਾਨ-ਇੰਸਟੀਟਿਊਸ਼ਨਲ ਨਿਵੇਸ਼ਕਾਂ ਅਤੇ 10 ਫੀਸਦੀ ਰਿਟੇਲ ਨਿਵੇਸ਼ਕਾਂ ਲਈ ਹੋਵੇਗਾ।

ਇਹ ਵੀ ਪੜ੍ਹੋ :     ਡਾਕ ਖਾਨੇ 'ਚ ਤੁਹਾਡਾ ਵੀ ਹੈ ਖ਼ਾਤਾ ਤਾਂ ਹੋ ਜਾਓ ਸਾਵਧਾਨ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ :      UPI 'ਚ ਹੋਇਆ ਵੱਡਾ ਬਦਲਾਅ, ਹੁਣ ਤੁਸੀਂ ਘਰ ਬੈਠੇ ਹੀ ਕਰ ਸਕੋਗੇ ਲੱਖਾਂ ਦੀ ਪੇਮੈਂਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News